India News

550ਵੇਂ ਪ੍ਰਕਾਸ਼ ਪੁਰਬ ਮੌਕੇ ਰਿਹਾਅ ਹੋਣਗੇ 9 ਸਿੱਖ ਕੈਦੀ

ਨਵੀਂ ਦਿੱਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਆਉਂਦੇ ਨਵੰਬਰ ਮਹੀਨੇ ਦੌਰਾਨ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਜ਼ੋਰ–ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਮੌਕੇ ਭਾਰਤ ਸਰਕਾਰ ਨੇ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਰਹੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ।ਇਹ ਸਜ਼ਾ ਕੈਦੀਆਂ ਦੇ ਜੇਲ੍ਹ ਵਿੱਚ ਵਿਵਹਾਰ ਦੇ ਆਧਾਰ ਉੱਤੇ ਹੀ ਮਾਫ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਮੌਤ ਦੀ ਸਜ਼ਾ–ਯਾਫ਼ਤਾ ਕੈਦੀਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਫ਼ੈਸਲਾ ਵੀ ਲਿਆ ਹੈ।
ਇਨ੍ਹਾਂ ਕੈਦੀਆਂ ਦੇ ਨਾਵਾਂ ਦੀ ਸੂਚੀ ਹਾਲੇ ਉਪਲਬਧ ਨਹੀਂ ਹੋ ਸਕੀ।
ਉੱਧਰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ (ਜਨਮ–ਦਿਹਾੜਾ) ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਆਉਂਦੀ 2 ਅਕਤੂਬਰ ਦਾ ਦਿਨ ਵੀ ਕੈਦੀਆਂ ਲਈ ਖ਼ੁਸ਼ੀ ਦਾ ਦਿਨ ਹੋਵੇਗਾ; ਕਿਉਂ ਇਸ ਮੌਕੇ ਵੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਖ਼ਾਸ ਖਿਮਾ ਯੋਜਨਾ ਅਧੀਨ ਹੁਣ ਤੱਕ 1424 ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੈਦੀਆਂ ਨੂੰ ਦੋ ਗੇੜਾਂ ਵਿੱਚ ਰਿਹਾਅ ਕੀਤਾ ਗਿਆ ਹੈ। ਪਹਿਲਾ ਗੇੜ 2 ਅਕਤੂਬਰ, 2018 ਨੂੰ ਸੀ ਤੇ ਦੂਜਾ 6 ਅਪ੍ਰੈਲ, 2019 ਸੀ। ਤੀਜੇ ਗੇੜ ਵਿੱਚ ਹੁਣ 2 ਅਕਤੂਬਰ, 2019 ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।