Menu

8 ਸਾਲਾ ਬੱਚੀ ਮਾਪਿਆਂ ਨੂੰ ਦੇ ਗਈ ਉਮਰਾਂ ਦਾ ਵਿਛੋੜਾ, ਕਾਰ ਰੇਸਿੰਗ ‘ਚ ਗਈ ਜਾਨ

ਪਰਥ (ਬਿਊਰੋ)— ਪੱਛਮੀ ਆਸਟ੍ਰੇਲੀਆ ਦੇ ਪਰਥ ‘ਚ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ। ਦਰਅਸਲ ਬੱਚੀ ਨੇ ਡਰੈਗ ਰੇਗਿੰਸ ਕਾਰ ‘ਚ ਹਿੱਸਾ ਲਿਆ ਸੀ, ਜਿਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। 8 ਸਾਲਾ ਅਨੀਤਾ ਬੋਰਡ ਦੀ ਕਾਰ ਰੇਸਿੰਗ ਦੌਰਾਨ ਬਦਕਿਸਮਤੀ ਨਾਲ ਕਾਰ ਬੇਕਾਬੂ ਹੋ ਗਈ ਸੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਨੀਤਾ ਨਾਲ ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ ਸੀ। ਐਤਵਾਰ ਨੂੰ ਉਸ ਦੀ ਹਸਪਤਾਲ ‘ਚ ਮੌਤ ਹੋ ਗਈ, ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਨੀਤਾ ਨੇ 3 ਦਿਨ ਪਹਿਲਾਂ ਹੀ 8ਵਾਂ ਜਨਮ ਦਿਨ ਮਨਾਇਆ ਸੀ। ਆਸਟ੍ਰੇਲੀਅਨ ਨੈਸ਼ਨਲ ਡਰੈਗ ਰੇਸਿੰਗ ਐਸੋਸੀਏਸ਼ਨ ਦੇ ਨਿਯਮਾਂ ਮੁਤਾਬਕ ਇਸ ਰੇਸ ‘ਚ ਘੱਟ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਸੀ। ਅਨੀਤਾ ਦੇ ਪਰਿਵਾਰ ਨੇ ਫੇਸਬੁੱਕ ‘ਤੇ ਇਸ ਦੁੱਖ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਉਸ ਨੇ ਮਹਜ 3 ਦਿਨ ਪਹਿਲਾਂ ਹੀ ਆਪਣਾ 8ਵਾਂ ਜਨਮ ਦਿਨ ਮਨਾਇਆ ਸੀ। ਪਿਤਾ ਨੇ ਆਪਣੀ ਬੱਚੀ ਅਨੀਤਾ ਦੀ ਤਸਵੀਰ ਪੋਸਟ ਕਰਦੇ ਹੋਏ ਫੇਸਬੁੱਕ ‘ਤੇ ਲਿਖਿਆ, ”ਸਾਡੀ ਏਜਲ ਕਾਰ ‘ਚ ਬੈਠੀ ਹੈ, ਮੇਰਾ ਦਿਲ ਟੁੱਟ ਗਿਆ ਹੈ। ਉਹ ਹਮੇਸ਼ਾ ਸਾਡੇ ਦਿਲਾਂ ਵਿਚ ਰਹੇਗੀ। ਓਧਰ ਆਸਟ੍ਰੇਲੀਅਨ ਨੈਸ਼ਨਲ ਡਰੈਗ ਰੇਸਿੰਗ ਐਸੋਸੀਏਸ਼ਨ ਨੇ ਇਸ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰ ਕੋਈ ਇਸ ਦੁੱਖ ਦੀ ਘੜੀ ਵਿਚ ਅਨੀਤਾ ਦੇ ਪਰਿਵਾਰ ਨਾਲ ਹੈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਸੂਬਾ ਪੱਧਰ ‘ਤੇ ਰੇਸਿੰਗ ਕਰਨ ਵਾਲਿਆਂ ਲਈ 8 ਤੋਂ 10 ਸਾਲ ਦੇ ਬੱਚਿਆਂ ਲਈ ਕਾਰ ਦੀ ਰਫਤਾਰ 96 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਨਹੀਂ ਹੋਣੀ ਚਾਹੀਦੀ।