Menu

91 ਸਾਲਾ ਬੇਬੇ ਹੈ ਵਾਹ ਕਮਾਲ, ਇਸ ਤਰ੍ਹਾਂ ਦੇ ਰਹੀ ਹੈ ਨੌਜਵਾਨਾਂ ਨੂੰ ਮਾਤ

ਲੰਡਨ— ਸਰੀਰ ਨੂੰ ਚੁਸਤ ਰੱਖਣਾ ਬਹੁਤ ਜ਼ਰੂਰੀ ਹੈ। ਚੁਸਤੀ ਅਤੇ ਖੁਦ ਨੂੰ ਫਿਟ ਰੱਖਣਾ ਨੌਜਵਾਨਾਂ ਲਈ ਇਕ ਚੁਣੌਤੀ ਬਣੀ ਹੋਈ ਹੈ। ਬਹੁਤ ਸਾਰੇ ਲੋਕ ਇਕ ਨਿਸ਼ਚਿਤ ਉਮਰ ਨੂੰ ਪਾਰ ਕਰਨ ਤੋਂ ਬਾਅਦ ਸ਼ਾਂਤੀ ਨਾਲ ਜਿਉਣਾ ਪਸੰਦ ਕਰਦੇ ਹਨ ਅਤੇ ਕੰਮਾਂ-ਕਾਰਾਂ ਤੋਂ ਰਿਟਾਇਰਮੈਂਟ ਲੈ ਲੈਂਦੇ ਹਨ। ਬੁਢਾਪਾ ਲੋਕਾਂ ਨੂੰ ਸੁਸਤ ਕਰ ਦਿੰਦਾ ਹੈ ਪਰ ਇਨਸਾਨ ਦੀ ਇੱਛਾ ਸ਼ਕਤੀ ਹੀ ਉਸ ਨੂੰ ਕੁਝ ਕਰਨ ਦੀ ਹਿੰਮਤ ਦਿੰਦੀ ਹੈ। ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ, ਜੋ ਕਿ ਖੁਦ ਦੀ ਇਕ ਪਛਾਣ ਬਣਾਉਂਦੇ ਹਨ। ਇਸ ਦੀ ਉਦਾਹਰਣ ਹੈ, 91 ਸਾਲ ਦੀ ਬੇਬੇ ਜਿਸ ਨੂੰ ਜਿਮਨਾਸਟਿਕ ਦਾਦੀ ਕਿਹਾ ਜਾਂਦਾ ਹੈ।