India News

CAA ਦੇ ਫ਼ੈਸਲੇ ‘ਤੇ ਭਾਜਪਾ ਇਕ ਇੰਚ ਵੀ ਪਿੱਛੇ ਨਹੀਂ ਹਟੇਗੀ: ਅਮਿਤ ਸ਼ਾਹ

ਨਵੀਂ ਦਿੱਲੀ

ਰਾਜਸਥਾਨ ਦੇ ਜੋਧਪੁਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਇੱਕ ਲੋਕ ਜਾਗਰੂਕਤਾ ਮੁਹਿੰਮ ਚਲਾਈ ਹੈ। ਇਸ ਦਾ ਆਯੋਜਨ ਕਿਉਂ ਕਰਨਾ ਪਿਆ? ਕਿਉਂਕਿ ਜਿਸ ਕਾਂਗਰਸ ਨੂੰ ਵੋਟ ਬੈਂਕ ਦੀ ਰਾਜਨੀਤੀ ਦੀ ਆਦਤ ਪੈ ਗਈ ਹੈ, ਉਸ ਨੇ ਇਸ ਕਾਨੂੰਨ ਦਾ ਗ਼ਲਤ ਪ੍ਰਚਾਰ ਕੀਤਾ ਹੈ।

ਸ਼ਾਹ ਨੇ ਕਿਹਾ ਕਿ ਅੱਜ ਕਾਂਗਰਸ, ਮਮਤਾ ਦੀਦੀ, ਸਪਾ, ਬਸਪਾ, ਕੇਜਰੀਵਾਲ ਅਤੇ ਕਮਿਉਨਿਸਟ ਸਾਰੇ ਸੀਏਏ ਦਾ ਵਿਰੋਧ ਕਰ ਰਹੇ ਹਨ। ਮੈਂ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਕਿਤੇ ਵੀ ਵਿਚਾਰ ਵਟਾਂਦਰੇ ਲਈ ਆਉਣ। ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਵਿਰੋਧੀ ਧਿਰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਇਕਜੁੱਟ ਹੋ ਜਾਂਦੇ ਹਨ, ਤਾਂ ਵੀ ਭਾਜਪਾ ਆਪਣੇ ਫ਼ੈਸਲੇ ‘ਤੇ ਇਕ ਇੰਚ ਵੀ ਪਿੱਛੇ ਨਹੀਂ ਹਟੇਗੀ।

ਉਨ੍ਹਾਂ ਕਿਹਾ ਕਿ ਰਾਹੁਲ ਬਾਬਾ ਜੇਕਰ ਤੁਸੀਂ CAA ਕਾਨੂੰਨ ਪੜ੍ਹਿਆ ਹੈ ਤਾਂ ਕਿਤੇ ਚਰਚਾ ਲਈ ਆ ਜਾਓ ਅਤੇ ਜੇਕਰ ਨਹੀਂ ਪੜ੍ਹਿਆ ਹੈ ਤਾਂ ਮੈਂ ਇਤਾਲਵੀ ਵਿੱਚ ਇਸ ਦਾ ਅਨੁਵਾਦ ਕਰਕੇ ਭੇਜ ਦਿੰਦਾ ਹਾਂ। ਉਸ ਨੂੰ ਪੜ੍ਹ ਲੈਣਾ।

ਨਾਗਰਿਕਤਾ ਸੋਧ ਕਾਨੂੰਨ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਤੋਂ ਹਿੰਦੂ, ਸਿੱਖ, ਜੈਨ, ਪਾਰਸੀਆਂ, ਬੋਧੀ, ਈਸਾਈਆਂ ਨੂੰ ਨਾਗਰਿਕਤਾ ਦੇਣ ਲਈ ਇਕ ਕਾਨੂੰਨ ਹੈ, ਜਿਨ੍ਹਾਂ ਨੂੰ ਧਰਮ ਦੇ ਆਧਾਰ ‘ਤੇ ਤਸੀਹੇ ਦਿੱਤੇ ਗਏ ਅਤੇ ਉਹ ਤੰਗ ਹੋ ਕੇ ਭਾਰਤ ਆਏ, ਉਨ੍ਹਾਂ ਨੂੰ ਇਹ ਕਾਨੂੰਨ ਨਾਗਰਿਕਤਾ ਦੇਣ ਜਾ ਰਿਹਾ ਹੈ।