ਰੂਸੀ ਲੜਕੀ ਓਲਗਾ ਤਿਮੋਸ਼ਿਕ ਜ਼ਮਾਨਤ 'ਤੇ ਰਿਹਾਅ

ਰੂਪਨਗਰ, 28 ਜੁਲਾਈ  : ਰੂਪਨਗਰ ਦੇ ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਮੋਹਨ ਨੇ ਜਰਮਨ ਨਾਗਰਿਕ ਥਾਮਸ ਕੋਹਨ ਦੇ ਪਾਸਪੋਰਟ ਦੀ ਕਥਿਤ ਦੁਰਵਰਤੋਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਰੂਸੀ ਕੁੜੀ ਓਲਗਾ ਤਿਮੋਸ਼ਿਕ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਹੁਕਮ ਓਲਗਾ ਤਿਮੋਸ਼ਿਕ ਵੱਲੋਂ ਕੁਝ ਦਿਨ ਪਹਿਲਾਂ ਦਾਇਰ ਕੀਤੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕਰਨ ਉਪਰੰਤ ਸੁਣਾਇਆ। ਫ਼ਾਜ਼ਲ ਜੱਜ ਨੇ ਤਿਮੋਸ਼ਿਕ,ਜੋ ਕਿ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿਚ ਬੰਦ ਹੈ, ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਤੇ ਇੰਨੀ ਹੀ ਰਕਮ ਦੀ ਜ਼ਮਾਨਤ 'ਤੇ ਇਸ ਸ਼ਰਤ 'ਤੇ ਰਿਹਾਅ ਕਰਨ ਦੇ ਹੁਕਮ ਸੁਣਾਏ ਕਿ ਉਹ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾ ਦੇਸ਼ ਤੋਂ ਬਾਹਰ ਨਹੀਂ ਜਾਵੇਗੀ। ਉਹ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾਏਗੀ ਤੇ ਉਹ ਕੇਸ ਦੇ ਸਬੂਤਾਂ ਨਾਲ ਛੇੜਖਾਨੀ ਨਹੀਂ ਕਰੇਗੀ ਤੇ ਜਾਂਚ ਅਧਿਕਾਰੀ ਨਾਲ ਸਹਿਯੋਗ ਕਰੇਗੀ। ਇੱਥੇ ਜ਼ਿਕਰਯੋਗ ਹੈ ਕਿ ਪੁਲੀਸ ਨੇ ਤਿਮੋਸ਼ਿਕ ਨੂੰ ਜਰਮਨ ਨਾਗਰਿਕ ਥਾਮਸ ਕੋਹਨ ਦੇ ਪਾਸਪੋਰਟ ਦੀ ਕਥਿਤ ਦੁਰਵਰਤੋਂ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।
Comments (0)add comment

Write comment
smaller | bigger

security image
Write the displayed characters


busy
 

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 5 guests online

Community Events (ਕਮਿਊਨਿਟੀ ਈਵੈਂਟਸ)

community events