ਬਿਹਾਰ 'ਚ ਕਾਂਗਰਸ ਦੀਆਂ ਉਮੀਦਾਂ ਰਾਹੁਲ ਤੇ ਟਿਕੀਆਂ

ਨਵੀਂ ਦਿੱਲੀ, 28 ਜੁਲਾਈ  : ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਫਿਰ ਤੋਂ ਉਭਰਨ ਤੋਂ ਬਾਅਦ ਕਾਂਗਰਸ ਹੁਣ ਉਮੀਦ ਕਰ ਰਹੀ ਹੈ ਕਿ ਰਾਹੁਲ ਗਾਂਧੀ ਦੀ 'ਸਹੀ ਦਵਾਈ' ਬਿਹਾਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪਾਰਟੀ ਵਿੱਚ ਨਵੀਂ ਜਾਨ ਪਾਵੇਗੀ, ਜਿੱਥੇ ਇਹ ਪਿਛਲੇ ਦੋ ਦਹਾਕੇ ਤੋਂ ਸੱਤਾ ਤੋਂ ਬਾਹਰ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਨੇ ਦੱਸਿਆ ਕਿ ਅਸੀਂ ਉੱਥੇ (ਬਿਹਾਰ ਵਿੱਚ) ਬਿਮਾਰ ਹਾਂ। ਸਾਨੂੰ ਇੱਕ ਚੰਗੇ ਡਾਕਟਰ ਮਿਲ ਗਏ ਹਨ, ਜਿਨਾਂ ਨੇ ਸਾਨੂੰ ਸਹੀ ਦਵਾਈ ਦਿੱਤੀ ਹੈ। ਰਾਹੁਲ ਗਾਂਧੀ ਦੇ ਦੌਰੇ ਤੋਂ ਬਾਅਦ ਬਿਹਾਰ ਵਿੱਚ ਮਾਨਸਿਕਤਾ ਵਿੱਚ ਬਦਲਾਓ ਆਇਆ ਹੈ। ਅਸੀਂ ਉਹਨਾਂ ਦੀ ਅਗਵਾਈ ਵਿੱਚ ਆਪਣੇ ਟੀਚੇ ਤੱਕ ਪਹੁੰਚਾਂਗੇ। ਇਹ ਪੁੱਛੇ ਜਾਣ ਤੇ ਕਿ ਕੀ ਬਿਹਾਰ ਵਿੱਚ ਪਾਰਟੀ ਦੇ ਪੁਨਰਜੀਵਿਤ ਹੋਣ ਦੀ ਉਮੀਦ ਹੈ, ਜਿੱਥੇ 234 ਮੈਂਬਰੀ ਵਿਧਾਨਸਭਾ ਵਿੱਚ ਅਜੇ ਉਸ ਦੇ ਸਿਰਫ 10 ਵਿਧਾਇਕ ਹਨ। ਪਿਛਲੇ ਸਾਲ ਆਮ ਚੋਣਾਂ ਵਿੱਚ ਪਾਰਟੀ ਨੇ 40 ਲੋਕਸਭਾ ਸੀਟਾਂ ਵਿੱਚ ਸਿਰਫ ਦੋ ਤੇ ਜਿੱਤ ਹਾਸਿਲ ਕੀਤੀ ਸੀ। ਹਾਲ ਵਿੱਚ ਬਿਹਾਰ ਦਾ ਦੌਰਾ ਕਰ ਚੁੱਕੇ ਖੁਰਸ਼ੀਦ ਨੇ ਦੱਸਿਆ ਕਿ ਪਾਰਟੀ ਵਰਕਰਾਂ ਦੇ ਵਿਚਾਲੇ ਜੋਸ਼ ਖਰੋਸ਼ ਹੈ ਕਿਉਂਕਿ ਪਾਰਟੀ ਨੇ ਆਪਣੇ ਬੂਤੇ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ ਅਤੇ ਬਦਲਾਓ ਲਈ ਲੋਕਾਂ ਦੇ ਵਿਚਾਲੇ ਇੱਛਾ ਦਿਖ ਰਹੀ ਹੈ। ਖੁਰਸ਼ੀਦ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਤਰਾਂ ਜਿੱਥੇ ਅਸੀਂ ਪਿਛਲੀਆਂ ਲੋਕਸਭਾ ਚੋਣਾਂ ਵਿੱਚ 22 ਸੀਟਾਂ ਹਾਸਿਲ ਕੀਤੀਆਂ ਸਨ, ਬਿਹਾਰ ਵਿੱਚ ਸਾਡਾ ਪ੍ਰਦਰਸ਼ਨ ਬਿਹਤਰ ਹੋਵੇਗਾ। ਉੱਥੇ ਬਦਲਾਓ ਚਾਹੁਣ ਵਾਲੇ ਲੋਕਾਂ ਤੋਂ ਸਾਨੂੰ ਫਾਇਦਾ ਪਹੁੰਚੇਗਾ। ਮੰਤਰੀ ਨੇ ਇਹ ਵੀ ਵਿਸ਼ਵਾਸ਼ ਪ੍ਰਗਟਾਇਆ ਕਿ ਬਿਹਾਰ ਵਿੱਚ ਘੱਟ ਗਿਣਤੀ ਭਾਈਚਾਰਾ ਕਾਫੀ ਗਿਣਤੀ ਵਿੱਚ ਵੋਟਾਂ ਪਾਵੇਗਾ ਜਿਵੇਂ ਕਿ ਉਹਨਾਂ ਨੇ ਉੱਤਰ ਪ੍ਰਦੇਸ਼ ਵਿੱਚ ਕੀਤਾ। ਉਹਨਾਂ ਕਿਹਾ ਕਿ ਅਸੀਂ ਮੁਸਲਮਾਲਾਂ ਦੇ ਉਥਾਨ ਲਈ ਸੱਚਰ ਕਮੇਟੀ ਦੀ ਰਿਪੋਰਟ ਨੂੰ ਲਾਗੁ ਕੀਤਾ। ਸਾਡੀ ਪਾਰਟੀ ਮੁਸਲਮਾਨਾਂ ਵਿੱਚ ਪਿਛੜੇ ਵਰਗਾਂ ਨੂੰ ਰਾਖਵਾਂਕਰਨ ਦਾ ਫਾਇਦਾ ਦੇਣ ਦੀ ਦਿਸ਼ਾ ਵਿੱਚ ਵੀ ਅੱਗੇ ਵੱਧ ਰਹੀ ਹੈ। ਖੁਰਸ਼ੀਦ ਨੇ ਦੱਸਿਆ ਕਿ ਯੂ ਪੀ ਏ ਸ਼ਾਸਨ ਕਾਲ ਵਿੱਚ ਸਰਕਾਰੀ ਨੌਕਰੀਆਂ ਵਿੱਚ ਘੱਟ ਗਿਣਤੀਆਂ ਦੀ ਭਰਤੀ ਵੱਧ ਕੇ 9.5 ਫੀਸਦੀ ਹੋ ਗਈ ਹੈ ਅਤੇ ਜੇ ਅਤੀਤ ਵਿੱਚ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਅਸੀਂ ਬਿਨਾਂ ਸੰਕੋਚ ਇਸ ਦੇ ਲਈ ਮਾਫੀ ਮੰਗਦੇ ਹਾਂ।
 ਉਹਨਾਂ ਨੇ ਬਿਹਾਰ ਵਿੱਚ ਸੱਤਾਧਾਰੀ ਜਨਤਾ ਦਲ ਯੂ ਦੇ ਉਸ ਦੋਸ਼ ਨੂੰ ਮਜਾਕ ਕਰਾਰ ਦਿੱਤਾ, ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਸੀ ਕਿ ਕਾਂਗਰਸ ਨੇ ਮੁਸਲਮਾਨਾਂ ਦਾ ਇਸਤੇਮਾਲ ਵੋਟ ਬੈਂਕ ਦੇ ਰੂਪ ਵਿੱਚ ਕੀਤਾ। ਅਸੀਂ ਇਸ ਤਰਾਂ ਦੀਆਂ ਨੀਤੀਆਂ ਵਿੱਚ ਯਕੀਨ ਨਹੀਂ ਰੱਖਦੇ ਹਾਂ। ਉਹਨਾਂ ਕਿਹਾ ਕਿ 125 ਸਾਲਾਂ ਦਾ ਇਤਿਹਾਸ ਰੱਖਣ ਵਾਲੀ ਇੱਕ ਰਾਜਨੀਤਿਕ ਪਾਰਟੀ ਅਜਿਹਾ ਨਹੀਂ ਕਰ ਸਕਦੀ। ਸਿਰਫ 10-15 ਸਾਲ ਤੋਂ ਵਜੂਦ ਵਿੱਚ ਆਈਆਂ ਪਾਰਟੀਆਂ ਅਜਿਹਾ ਕਰ ਸਕਦੀਆਂ ਹਨ। ਉਹਨਾਂ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਮੁਸਲਮਾਨ ਉਹਨਾਂ ਤੋਂ ਦੂਰ ਕਿਉਂ ਰਹੇ ਹਨ।
Comments (0)add comment

Write comment
smaller | bigger

security image
Write the displayed characters


busy
 

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 5 guests online

Community Events (ਕਮਿਊਨਿਟੀ ਈਵੈਂਟਸ)

community events