ਲੰਡਨ, 29 ਜੁਲਾਈ : ਬਰਤਾਨੀਆ ਵਿਚ ਪਾਕਿਸਤਾਨ ਦੇ ਰਾਜਦੂਤ ਨੇ ਬਰਤਾਨਵੀ ਪ੍ਰਧਾਨ ਡੇਵਿਡ ਕੈਮਰਨ ਉਪਰ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬੰਗਲੌਰ ਵਿਚ ਅਤਿਵਾਦ ਸਬੰਧੀ ਬਿਆਨ ਦੇ ਕੇ ਖੇਤਰ ਵਿਚ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸਾਂ ਨੂੰ ਨੁਕਸਾਨ ਪਹੁੰਚਾਇਆ ਹੈ। ਭਾਰਤ ਆਏ ਡੇਵਿਡ ਕੈਮਰਨ ਨੇ ਬੰਗਲੌਰ ਵਿਚ ਕਿਹਾ ਕਿ ਸੀ ਕਿ ਪਾਕਿਸਤਾਨ ਦੇ ਰਾਹੀਂ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਕਾਰਵਾਈਆਂ ਨੂੰ ਬਰਤਾਦਸ਼ਤ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਦੇ ਰਾਜਦੂਤ ਵਾਜਿਦ ਹਸਨ ਨੇ ਕੈਮਰਨ ਦੀ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਉਨ੍ਹਾਂ ਨੇ ਪਿਛਲੇ ਦਿਨੀ ਅਮਰੀਕੀ ਫੌਜ ਦੇ ਲੀਕ ਹੋਏ ਦਸਤਾਵੇਜਾਂ ਉਪਰ ਯਕੀਨ ਕਰ ਲਿਆ ਹੈ। ਕੁਝ ਦਿਨ ਪਹਿਲਾਂ ਅਮਰੀਕੀ ਫੌਜ ਦੇ ਕਈ ਹਜ਼ਾਰ ਗੁਪਤ ਦਸਤਾਵੇਜ਼ ਇਕ ਵੈਬਸਾਈਟ ਉਪਰ ਪ੍ਰਕਾਸ਼ਿਤ ਕਰ ਦਿੱਤੇ ਗਏ ਸਨ। ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਅਤੇ ਤਾਲਿਬਾਨ ਵਿਚਾਲੇ ਸਾਂਝ ਹੈ। ਪਾਕਿਸਤਾਨ ਦੇ ਰਾਜਦੂਤ ਨੇ ਕਿਹਾ ਹੈ ਕਿ ਭਾਰਤ ਵਿਚ ਕੈਮਰਨ ਦਾ ਬਿਆਨ ਸਚਾਈ ਤੋਂ ਕੋਹਾਂ ਦੂਰ ਹੈ। ਇਸ ਦਾ ਮਤਲਬ ਪਾਕਿਸਤਾਨ ਨੂੰ ਅਜਿਹੇ ਮੁੱਦਿਆਂ 'ਚ ਉਲਝਾਉਣਾ ਹੈ, ਜਿਸ ਦੇ ਪਾਕਿਸਤਾਨ ਇਕੱਲਾ
ਜ਼ਿੰਮੇਵਾਰ ਨਹੀਂ ਹੈ। ਵਾਜਿਦ ਹਸਨ ਨੇ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਅਤਿਵਾਦੀ ਦੇ ਖਿਲਾਫ ਲੜਾਈ ਵਿਚ ਪਾਕਿਸਤਾਨ ਦੇ ਯੋਗਦਾਨ ਅਤੇ ਉਸ ਦੀ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਕਿਹਾ ਸੀ। ਪਾਕਿਸਤਾਨ ਦੇ ਯੋਗਦਾਨ ਉਪਰ ਫਾਰਸੀ ਦੀ ਇਕ ਕਹਾਵਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਇਕ ਅਖਬਾਰ ਵਿਚ ਲਿਖਿਆ ਹੈ ਕਿ ਖੁਸ਼ਬੂ ਨੂੰ ਇਤਰ ਵੇਚਣ ਵਾਲੇ ਦੀ ਸ਼ਿਫਾਰਤ ਦੀ ਲੋੜ ਨਹੀਂ ਹੁੰਦੀ।
