ਨਵੀਂ ਦਿੱਲੀ, 29 ਜੁਲਾਈ : ਵਣਜ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਅਤੇ ਤੁਰਕੀ ਵਸਤਾਂ ਅਤੇ ਸੇਵਾਾਂ ਦੇ ਆਪਣੇ ਦੁਵੱਲੇ ਵਪਾਰ ਨੂੰ ਉਦਾਰ ਬਣਾਉਣ ਲਈ ਇਕ ਸਮਝੌਤੇ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਵਣਜ ਮੰਤਰਾਲੇ ਵਿਚ ਐਡੀਸ਼ਨਲ ਸਕੱਤਰ ਏ ਕੇ ਮੰਗੋਤਰਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ 'ਤੇ ਆਧਾਰਤ ਇਕ ਸਾਂਝਾ ਅਧਿਐਨ ਗਰੁੱਪ ਜੋ ਮਹਿਸੂਲ ਘਟਾਉਣ ਜਾਂ ਖੁੱਲੇ ਵਪਾਰ ਸਮਝੌਤੇ ਰਾਹੀਂ ਮਹਿਸੂਲ ਬਿਲਕੁਲ ਹੀ ਖਤਮ ਕਰਨ ਦੀ ਸੰਭਾਵਨਾ ਤਲਾਸ ਰਿਹਾ ਸੀ, ਅਗਲੇ ਸਾਲ ਦੇ ਸ਼ੁਰੂ ਵਿਚ ਆਪਣੀ ਰਿਪੋਰਟ ਦੇ ਸਕਦਾ ਹੈ। ਸ੍ਰੀ ਮੰਗੋਤਰਾ ਨ ੇਇੱਥੇ ਫਿੱਕੀ ਦੇ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਦੋਵਾਂ ਧਿਰਾਂ ਵਿਚਾਲੇ ਮੀਟਿੰਗਾਂ ਹੋ ਰਹੀਆਂ ਹਨ ਸਤੰਬਰ ਵਿਚ ਇੱਥੇ ਫੇਰ ਮੀਟਿੰਗ ਹੋ ਰਹੀਹੈ। ਇਸ ਸਾਲ ਦੇ ਅੰਤਰ ਵਿਚ ਜਾਂ 2011 ਦੀ ਪਹਿਲੀ ਤਿਮਾਹੀ ਵਿਚ ਜੇ ਐਸ ਜੀ ਆਪਣੀ ਰਿਪੋਰਟ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਤੁਰਕੀ ਵਿਚ ਸੈਰ ਸਪਾਟਾ, ਫਾਰਮਾਸਿਊਟੀਕਲ, ਪੈਟਰੋ ਕੈਮੀਕਲ ਅਤੇ
ਖਣਿਜ ਜਿਹੇ ਖੇਤਰਾਂ ਵਿਚ ਭਾਰਤੀ ਕੰਪਨੀ ਲਈ ਅਪਾਰ ਸੰਭਾਵਨਾਵਾਂ ਹਨ।
ਤੁਰਕੀ ਯੂਰਪੀ ਕਸਟਮ ਯੂਨੀਅਨ ਦਾ ਇਕ ਮੈਂਬਰ ਹੈ ਅਤੇ ਇਹ ਭਾਰਤ ਨੂੰ ਯੂਰਪ ਅਤੇ ਸੁਤੰਤਰ ਰਾਸ਼ਟਰਪਤੀ ਦੇਸ਼ਾਂ ਸੀ ਆਈ ਐਸ ਵਿਚ ਦਾਖਲੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
