ਕਮਾਲ ਨੇ ਭਾਰਤੀ ਜਾਦੂਗਰ: ਹਰਾਰੇ

ਅਮਰੀਕੀ ਜਾਦੂਗਰ ਫਰੈਂਜ਼ ਹਰਾਰੇ ਮੁਤਾਬਕ ਭਾਰਤੀ ਜਾਦੂਗਰ ਨੇ ਵੱਧ ਪ੍ਰਤਿਭਾਸ਼ਾਲੀ
ਨਵੀਂ ਦਿੱਲੀ, 29 ਜੁਲਾਈ  ਨਾਮੀ ਅਮਰੀਕੀ ਜਾਦੂਗਰ ਫਰੈਂਜ਼ ਹਰਾਰੇ, ਜਿਨ੍ਹਾਂ ਨੇ ਇਕ ਵਾਰੀ ਤਾਜ ਮਹਿਲ ਨੂੰ ਗਾਇਬ ਕਰ ਦਿੱਤਾ ਸੀ, ਨੇ ਕਿਹਾ ਹੈ ਕਿ ਭਾਰਤੀ ਜਾਦੂਗਰਾਂ ਕੋਲ ਨਾ ਪੈਸਾ ਹੈ ਅਤੇ ਨਾ ਤਕਨਾਲੋਜੀ ਹੈ, ਪਰ ਫਿਰ ਵੀ ਉਨ੍ਹਾਂ ਦਾ ਜਾਦੂ 'ਕਮਾਲ ਦਾ' ਹੈ। ਇਹ ਗੱਲ 45 ਸਾਲਾ ਸ੍ਰੀ ਹਰਾਰੇ ਨੇ ਆਈ.ਏ.ਐਨ.ਐਸ. ਨਾਲ ਫੋਨ ਉਤੇ ਗੱਲ ਕਰਦਿਆਂ ਕਹੀ।
ਉਨ੍ਹਾਂ ਕਿਹਾ,''ਜਾਦੂ ਦੀ ਕਲਾ ਕਰੀਬ 5 ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਸ਼ੁਰੂ ਹੋਈ ਅਤੇ ਇਹ ਛੇਤੀ ਹੀ ਬਹੁਤ ਮਕਬੂਲ ਹੋ ਗਈ। ਪਰ ਆਪਣੇ ਆਗਾਜ਼ ਦੇ ਕੁਝ ਸਮਾਂ ਬਾਅਦ ਇਸ ਵਿਚ ਖੜੋਤ ਆ ਗਈ। ਹਾਲੇ ਵੀ ਇਸ ਸਬੰਧੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।'' ਉਨ੍ਹਾਂ ਨਾਲ ਹੀ ਕਿਹਾ, ''ਜਾਦੂ ਕਰੀਬ ਢਾਈ-ਤਿੰਨ ਸੌ ਸਾਲ ਪਹਿਲਾਂ ਅਮਰੀਕਾ ਵਿਚ ਪੁੱਜਿਆ।'' ਸ੍ਰੀ ਹਰਾਰੇ ਦੇ ਭਾਰਤ ਵਿਚ ਅਨੇਕਾਂ ਦੋਸਤ ਹਨ ਅਤੇ ਉਹ ਅਕਸਰ ਭਾਰਤ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੱਖੋਂ ਭਾਰਤ ਵਿਚ ਅਥਾਹ ਪ੍ਰਤਿਭਾ ਹੈ।
 ਸ੍ਰੀ ਹਰਾਰੇ ਨੇ ਕਿਹਾ, ''ਕਰੀਬ 12 ਸਾਲ ਪਹਿਲਾਂ ਮੈਨੂੰ ਜਾਦੂਗਰਾਂ ਦਾ ਇਕ ਟੋਲਾ ਮਿਲਿਆ ਜਿਹੜਾ ਨਵੀਂ ਦਿੱਲੀ ਵਿਚ ਸ਼ਾਦੀਪੁਰ ਵਿਖੇ ਰਹਿੰਦਾ ਸੀ। ਕੀ ਕਹਿਣਾ ਸੀ ਉਨ੍ਹਾਂ ਦਾ! ਉਨ੍ਹਾਂ ਨੇ ਤਾਂ ਮੈਨੂੰ ਕੀਲ ਕੇ ਰੱਖ ਦਿੱਤਾ! ਉਨ੍ਹਾਂ ਕੋਲ ਕੁਝ ਨਹੀਂ ਸੀ- ਨਾ ਪੈਸਾ, ਨਾ ਤਕਨਾਲੋਜੀ ਪਰ ਉਨ੍ਹਾਂ ਦਾ ਜਾਦੂ ਮੇਰੇ ਨਾਲੋਂ ਕਿਤੇ ਵੱਧ ਤਾਕਤਵਰ ਸੀ। ਮੈਂ ਜੋ ਕੁਝ ਕੀਤਾ, ਉਸ ਸਭ ਕਾਸੇ ਦਾ ਤੋੜ ਉਨ੍ਹਾਂ ਕੋਲ ਸੀ ਅਤੇ ਇਨ੍ਹਾਂ ਦੀ ਪ੍ਰਤਿਭਾ ਅੱਗੇ ਮੇਰੀ ਸਾਰੀ ਖੋਜ ਤੇ ਸਾਰਾ ਪੈਸਾ ਫਿੱਕਾ ਪੈ ਗਿਆ।'' ਉਨ੍ਹਾਂ ਕਿਹਾ, ''ਅਸਲ ਵਿਚ ਉਨ੍ਹਾਂ ਦੀ ਪਹੁੰਚ ਯਥਾਰਥਕ ਹੈ, ਮਹਿਜ਼ ਹੱਥ ਦੀ ਸਫਾਈ ਨਹੀਂ। ਮੈਂ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਇਸ ਨੇ ਮੈਨੂੰ ਆਪਣੇ ਵੱਲੋਂ ਹੁਣ ਤਕ ਕੀਤੇ ਕੰਮ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ।''
ਸ੍ਰੀ ਹਰਾਰੇ 13 ਸਾਲ ਦੀ ਉਮਰ ਤੋਂ ਜਾਦੂਗਰੀ ਕਰ ਰਹੇ ਸਨ। ਉਨ੍ਹਾਂ ਇਕ ਸ਼ੋਅ ਵਿਚ ਮਾਈਕਲ ਜੈਕਸਨ ਨੂੰ ਹਵਾ ਵਿਚ ਉਠਾ ਕੇ ਗਾਇਬ ਕਰਨ ਪਿੱਛੋਂ ਸਟੇਜ ਦੇ ਦੂਜੇ ਪਾਸੇ ਆਪਣੇ ਭਰਾਵਾਂ ਸਮੇਤ ਪ੍ਰਤੱਖ ਪੇਸ਼ ਕਰ ਦਿੱਤਾ ਸੀ।
  ਸ੍ਰੀ ਹਰਾਰੇ ਅੱਜ-ਕੱਲ੍ਹ ਟੀ.ਵੀ. ਚੈਨਲ ਸਟਾਰ ਵਨ ਦੇ ਰਿਆਲਿਟੀ ਸ਼ੋਅ 'ਇੰਡੀਆਜ਼ ਮੈਜਿਕ ਸਟਾਰ' ਦੇ ਜੱਜ ਵਜੋਂ ਇਥੇ ਭਾਰਤ ਵਿਚ ਆਏ ਹੋਏ ਹਨ। ਉਨ੍ਹਾਂ ਦਾ ਖਿਆਲ ਹੈ ਕਿ ਇਸ ਸ਼ੋਅ ਨਾਲ ਭਾਰਤ ਦੇ ਜਾਦੂ ਨੂੰ ਮੁੜ ਸੁਰਜੀਤ ਕਰਨ ਵਿਚ ਮਦਦ ਮਿਲੇਗੀ।
Comments (0)add comment

Write comment
smaller | bigger

security image
Write the displayed characters


busy
 

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 4 guests online

Community Events (ਕਮਿਊਨਿਟੀ ਈਵੈਂਟਸ)

community events