ਆਈ.ਐਸ.ਆਈ. ਦੇ ਹੱਕਾਨੀ ਨਾਲ ਸਬੰਧਾਂ ਬਾਰੇ ਅਮਰੀਕਾ ਚਿੰਤਤ ਸੀ: ਮੁਲੇਨ

ਇਸਲਾਮਾਬਾਦ, 29ਜੁਲਾਈ  ਅਮਰੀਕੀ ਫੌਜਾਂ ਦੀ ਸਾਂਝੀ ਕਮਾਨ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕਿਹਾ ਹੈ ਕਿ ਵਾਸ਼ਿੰਗਟਨ, ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਲਸ਼ਕਰ-ਇ-ਤੋਇਬਾ ਤੇ ਹੱਕਾਨੀ ਨੈੱਟਵਰਕ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਹਮੇਸ਼ਾ ਫਿਕਰਮੰਦ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਸੰਗਠਨ ਭਾਵੇਂ ਉਹ ਹੱਕਾਨੀ ਧੜਾ ਹੋਵੇ ਜਾਂ ਲਸ਼ਕਰ-ਇ-ਤੋਇਬਾ, ਇਨ੍ਹਾਂ ਨਾਲ ਸਬੰਧ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਹਨ। ਉਹ ਦਸਤਾਵੇਜ਼ ਲੀਕ ਹੋਣ ਸਬੰਧੀ ਬਹੁਤ ਸਦਮੇ 'ਚ ਹਨ।
 ਉਹ ਸਮਝਦੇ ਹਨ ਕਿ ਅਜਿਹੀ ਲੀਕੇਜ ਦੁਬਾਰਾ ਹੋਣੋਂ ਰੋਕਣ ਲਈ ਸਾਨੂੰ ਲੋੜੀਂਦੇ ਸਾਰੇ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵਿਕੀਲੀਕਸ ਵੱਲੋਂ 2004 ਤੋਂ 2009 ਤੱਕ ਦੇ 92000 ਦੇ ਕਰੀਬ ਦਸਤਾਵੇਜ਼ ਲੀਕ ਕੀਤੇ ਜਾਣ ਨਾਲ ਇਹ ਖੁਲਾਸਾ ਹੋਇਆ ਸੀ ਕਿ ਪਾਕਿਸਤਾਨ ਆਪਣੇ ਜਾਸੂਸਾਂ ਨੂੰ ਤਾਲਿਬਾਨ ਨਾਲ ਸਿੱਧੇ ਮਿਲਣ ਦੀ ਆਗਿਆ ਦਿੰਦਾ ਆ ਰਿਹਾ ਹੈ ਤੇ ਇੱਥੋਂ ਤੱਕ ਕਿ ਅਫਗਾਨ ਆਗੂਆਂ ਤੇ ਅਮਰੀਕੀ ਸੈਨਿਕਾਂ ਦੀਆਂ ਹੱਤਿਆਵਾਂ ਦੀਆਂ ਸਾਜ਼ਿਸ਼ਾਂ 'ਚ ਵੀ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਗਾਨ ਮਿਸ਼ਨ ਸਬੰਧੀ 92000 ਗੁਪਤ ਫੌਜੀ ਦਸਤਾਵੇਜ਼ ਲੀਕ ਹੋਣ ਨਾਲ ਉਹ ਸਦਮੇ 'ਚ ਹਨ, ਪਰ ਪਾਕਿਸਤਾਨ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀਆਂ ਤੇ ਹੋਰ ਵੇਰਵਿਆਂ ਦਾ ਪਿਛਲੇ ਸਾਲ ਜੰਗ ਸਬੰਧੀ ਵੱਡੇ ਰਣਨੀਤਕ ਜਾਇਜ਼ੇ ਸਮੇਂ ਲੇਖਾ-ਜੋਖਾ ਕੀਤਾ ਗਿਆ ਸੀ ਤੇ ਅਮਰੀਕਾ, ਅਤਿਵਾਦੀਆਂ ਨਾਲ ਸਬੰਧਾਂ ਜਿਹੇ ਸਾਰੇ ਸਰੋਕਾਰ ਪਾਕਿਸਤਾਨ ਨਾਲ ਪਹਿਲਾਂ ਹੀ ਸਾਂਝੇ ਕਰ ਚੁੱਕਿਆ ਸੀ।
Comments (0)add comment

Write comment
smaller | bigger

security image
Write the displayed characters


busy
 

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 9 guests online

Community Events (ਕਮਿਊਨਿਟੀ ਈਵੈਂਟਸ)

community events