Punjabi

ਅਕਸ਼ਰਧਾਮ ਹਮਲਾ: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਮੌਤ ਦੀ ਸਜ਼ਾ 'ਤੇ ਰੋਕ

ਨਵੀਂ ਦਿੱਲੀ, 6 ਸਤੰਬਰ - ਗੁਜਰਾਤ ਦੇ ਅਕਸ਼ਰਧਾਮ ਮੰਦਿਰ 'ਤੇ ਸੰਨ 2002 ਵਿਚ ਹੋਏ ਹਮਲੇ ਦੇ ਦੋ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ ਉਤੇ ਸੁਪਰੀਮ ਕੋਰਟ ਨੇ ਅੱਜ ਰੋਕ ਲਾ ਦਿੱਤੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਕਤ ਦੋਨਾਂ ਦੋਸ਼ੀਆਂ ਅਦਮ ਭਾਈ ਸੁਲੇਮਾਨ ਅਤੇ ਅਬਦੁਲ ਕਿਊਮ ਮੁਫ਼ਤੀ ਦੀ ਮੌਤ ਦੀ ਸਜ਼ਾ 'ਤੇ ਫੈਸਲਾ ਬਰਕਰਾਰ ਰੱਖਿਆ ਸੀ।
ਦੱਸਣਯੋਗ ਹੈ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ 24 ਸਤੰਬਰ, 2002 ਨੂੰ ਅਹਿਮਦਾਬਾਦ ਦੇ ਅਕਸ਼ਰਧਾਮ ਮੰਦਿਰ 'ਤੇ ਹਮਲਾ ਕੀਤਾ ਸੀ, ਇਸ ਹਮਲੇ ਦੌਰਾਨ 37 ਲੋਕ ਮਾਰੇ ਗਏ ਸਨ। ਸੁਪਰੀਮ ਕੋਰਟ ਨੇ ਅੱਜ ਦੋਸ਼ੀਆਂ ਦੀ ਸਜ਼ਾ ਉਤੇ ਰੋਕ ਲਾਉਂਦਿਆਂ ਸੀ.ਬੀ.ਆਈ. ਅਤੇ ਗੁਜਰਾਤ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਦੋਨਾਂ ਦੋਸ਼ੀਆਂ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਸੀ।
ਵਿਸ਼ੇਸ ਪੋਟਾ ਅਦਾਲਤ ਨੇ ਜੁਲਾਈ 2006 ਵਿਚ ਸੁਲੇਮਾਨ ਅਤੇ ਮੁਫ਼ਤੀ ਦੋਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਇਸ ਸਾਲ ਜੂਨ ਵਿਚ ਗੁਜਰਾਤ ਹਾਈ ਕੋਰਟ ਨੇ ਇਸ ਸਜ਼ਾ ਉਤੇ
 

ਕੁੱਤੇ ਨੂੰ ਵੀ ਸਿਖਾ ਦਿੱਤਾ ਸਿਗਰਟ ਪੀਣਾ

ਬੀਜਿੰਗ, 6 ਸਤੰਬਰ  :ਜੇਕਰ ਮਨ ਵਿਚ ਚਾਹ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ, ਇੱਥੋਂ ਤੱਕ ਕੁੱਤੇ ਨੂੰ ਵੀ ਸਿਗਰਤ ਪੀਣਾ ਸਿਖਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਤੁਸੀਂ ਆਪਣੇ ਪਿਆਰੇ ਪਾਲਤੂ ਦੇ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹੋ ਜਿਹਾ ਚੀਨ ਵਿਚ ਇਕ ਵਿਅਕਤੀ ਨੇ ਆਪਣੇ ਪਾਲਤੂ ਕੁੱਤੇ ਨਾਲ ਕੀਤਾ।
 ਹਾਲਾਤ ਇਹ ਹਨ ਕਿ ਹੁਣ ਇਹ ਕੁੱਤਾ ਦਿਨ ਵਿਚ ਘੱਟੋ ਘੱਟ ਇਕ ਪੈਕੇਟ ਸਿਗਰਟ ਪੀ ਜਾਂਦਾ ਹੈ। ਚੀਨ ਦੇ ਹੂਬੀ ਸੂਬੇ ਦੇ ਵੁਚਾਂਗ ਸ਼ਹਿਰ ਵਿਚ ਕੰਮ ਕਰਦੇ ਜੇਂਗ ਜਿਹੂਆਂਗ ਨੇ ਆਪਣੇ ਪਾਲਤੂ ਕੁੱਤੇ ਲੈਕੀ ਨੂੰ ਸਿਗਰਟ ਪੀਣਾ ਸਿਖਾ ਦਿੱਤਾ ਹੈ। ਜੇਂਗ ਦੇ ਅਨੁਸਾਰ ਲੈਕੀ ਨੂੰ ਉਸ ਨੇ ਛੇ ਮਹੀਨੇ ਪਹਿਲਾਂ ਖਰੀਦਿਆ ਸੀ। ਸ਼ੁਰੂ ਤੋਂ ਹੀ ਉਹ ਉਸ ਨੂੰ ਸਿਗਰਟ ਪਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਆਖਿਰ ਥੋੜ੍ਹੀਆਂ ਬਹੁਤ ਮੁਸ਼ਕਲਾਂ ਦੇ ਬਾਵਜੂਦ ਉਸ ਦਾ ਸਭ ਤੋਂ ਪਿਆਰਾ ਦੋਸਤ ਸਿਗਰਟ ਪੀਣ ਵਿਚ ਉਸਤਾਦ ਹੋ ਗਿਆ ਅਤੇ ਹੁਣ ਇਹ ਹਾਲਾਤ ਇਹ ਹਨ ਕਿ ਲੈਕੀ ਇਕ ਦਿਨ ਵਿਚ ਇਕ ਪੈਕੇਟ ਸਿਗਰਟ ਦਾ ਆਰਾਮ ਨਾਲ ਪੀ ਜਾਂਦਾ ਹੈ। ਜੇਂਗ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿਚ ਲੈਕੀ ਨੂੰ ਸਿਗਰਟ ਦਾ ਧੂੰਆਂ ਬਹੁਤਾ ਪਸੰਦ ਨਹੀਂ ਸੀ ਪਰ ਹੌਲੀ ਹੌਲੀ  ਉਹ ਇਸ ਦਾ ਆਦੀ ਹੋ ਗਿਆ ਅਤੇ ਹੁਣ ਬੜੇ ਮਜ਼ੇ ਨਾਲ ਸਿਗਰਟ ਦੇ ਦੇ ਧੂੰਏਂ ਦੇ ਛਲੇ ਛਡਦਾ ਹੈ। ਲੈਕੀ ਨੂੰ ਜਲਦੀ ਤੋਂ ਜਲਦੀ ਸਿਗਰਟ ਪੀਣਾ ਸਿਖਾਉਣ ਦੇ ਲਈ ਜੇਂਗ ਨੇ ਉਸ ਨੂੰ  ਰੋਟੀ ਦੇ ਨਾਲ ਸਿਗਰਟ ਦੇਣੀ ਸ਼ੁਰੂ ਕੀਤੀ। ਜੇਂਗ ਦੇ ਅਨੁਸਾਰ ਲੈਕੀ ਬਹੁਤ ਪਿਆਰਾ ਕੁੱਤਾ ਹੈ।
  ਉਸ ਨੇ ਇਕ ਮਹੀਨੇ ਦੇ ਬੀਤਦੇ ਬੀਤਦੇ ਚੰਗੀ ਤਰ੍ਹਾਂ
 

ਮਾਓਵਾਦੀ ਔਰਤਾਂ ਦਾ ਕਰ ਰਹੇ ਹਨ ਸੈਕਸ ਸ਼ੋਸ਼ਣ

ਲੁਕਣ ਵਾਲੇ ਟਿਕਾਣਿਆਂ ਤੋਂ ਮਿਲੇ ਭਾਰੀ ਮਾਤਰਾ ਵਿਚ ਕੰਡੋਮ
ਰਾਂਚੀ, 6 ਸਤੰਬਰ  .  ਪੁਲਿਸ ਨੇ ਦੋਸ਼ ਲਾਇਆ ਹੈ ਕਿ ਮਾਓਵਾਦੀ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ ਖਾਸ ਤੌਰ 'ਤੇ ਦੂਰ ਦਰਾਜ ਦੇ ਖੇਤਰਾਂ  ਅਤੇ ਪੱਛੜੇ ਪਿੰਡਾਂ ਵਿਚ ਇਹ ਵੱਧ ਹੋ ਰਿਹਾ ਹੈ। ਝਾਰਖੰਡ ਪੁਲਿਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਇੱਥੇ ਦੱਸਿਆ ਕਿ ਹੁਣੇ ਜਿਹੇ ਪੱਛਮੀਬੰਗਾਲ ਵਿਖੇ ਆਤਮ ਸਮਰਪਣ ਕਰਨ ਵਾਲੀ ਇਕ ਔਰਤ ਅਤੇ ਕੁਝ ਹੋਰ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਸੈਕਸ ਸ਼ੋਸ਼ਣ ਕੀਤਾ ਗਿਆ ਸੀ, ਪੁਲਿਸ ਮੁਖੀ ਆਰ. ਕੇ. ਮਲਿਕ ਨੇ ਭਾਸ਼ਾ ਨੂੰ ਦੱਸਿਆ ਕਿ ਮਾਓਵਾਦੀ ਆਰਥਿਕ ਅਤੇ ਸਮਾਜਿਕ ਪੱਖੋਂ ਕਮਜ਼ੋਰ ਅਤੇ ਦੂਰ ਦਰਾਜ ਦੇ ਪਿਾੰਂ ਵਿਚ ਉਥੋਂ ਦੀਆਂ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ। ਪਿਛੇ ਜਿਹੇ ਮਾਓਵਾਦੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਨ੍ਹਾਂ ਦੇ ਲੁਕਣ ਵਾਲੇ ਟਿਕਾਣਿਆਂ 'ਚੋਂ ਕੰਡੋਮ ਮਿਲੇ । ਉਨ੍ਹਾਂ ਕਿਹਾ ਕਿ ਮਾਓਵਾਦੀ ਪਿੰਡਾਂ 'ਚ ਸ਼ਰਣ ਮੰਗਣ ਜਾਂਦੇ ਹਨ। ਪੇਂਡੂਆਂ ਨੂੰ ਉਨ੍ਹਾਂ ਵਿਰੁੱਧ ਸ਼ਿਕਾਇਤ ਕਰਨ ਤੋਂ ਡਰ ਲੱਗਦਾ ਹੈ ਪਰ ਸਾਡੇ ਕੋਲ ਜੋ ਖਬਰਾਂ ਹਨ ਉਸ ਮੁਤਾਬਕ ਮਾਓਵਾਦੀ ਔਰਤਾਂ ਨੂੰ ਆਪਣੇਲੁਕਣ ਵਾਲੇ ਟਿਕਾਣਿਆਂ ਤੇ
 

ਨਕਸਲੀਆਂ ਖਿਲਾਫ਼ ਕਾਰਵਾਈ ਜਾਰੀ ਰਹੇਗੀ-ਕੇਂਦਰ

ਕੋਲਮ, 6 ਸਤੰਬਰ -ਪਿਛਲੇ ਲੰਬੇ ਸਮੇਂ ਤੋਂ ਨਕਸਲੀਆਂ ਵੱਲੋਂ ਫੈਲਾਈ ਜਾ ਰਹੀ ਹਿੰਸਾ ਦੇ ਮੱਦੇਨਜ਼ਰ ਸਰਕਾਰ ਨੇ ਨਕਸਲੀਆਂ ਪ੍ਰਤੀ ਕੋਈ ਨਰਮੀ ਨਾ ਵਰਤੇ ਜਾਣ ਦੀ ਗੱਲ ਆਖੀ ਹੈ। ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਨਕਸਲੀਆਂ ਨੂੰ ਹਿੰਸਾ ਛੱਡ ਕੇ ਮੁੱਖ ਧਾਰਾ ਵਿਚ ਆਉਣ ਦੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਕੇਂਦਰੀ ਗ੍ਰਹਿ ਸਕੱਤਰ ਜੀ.ਕੇ. ਪਿਲੱਈ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਬਿਹਾਰ ਵਿਚ ਨਕਸਲੀਆਂ ਖਿਲਾਫ਼ ਮੌਜੂਦਾ ਮੁਹਿੰਮ ਜਾਰੀ ਰਹੇਗੀ। ਇਸ ਤੋਂ ਪਹਿਲਾਂ ਅੱਜ ਨਕਸਲੀਆਂ ਵੱਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕਰਨ ਤੋਂ ਬਾਅਦ ਬਿਹਾਰ ਦੋੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਸੀ ਕਿ ਅਸੀਂ ਸਮਾਜ ਦੇ ਮੁੱਖ ਧਾਰਾ ਵਿਚ ਵਰਤਣ, ਆਪਣੀਆਂ ਇੱਛਾਵਾਂ ਦੀ ਸਰਕਾਰ ਬਣਾਉਣ ਲਈ ਚੋਣਾਂ
 

ਫ਼ਿਲਮਾਂ ਦੀ ਸ਼ੂਟਿੰਗ ਲਈ ਮਸ਼ਹੂਰ ਪਿੰਡ ਆਰੂ ਦੇ ਲੋਕ ਭੁਖਮਰੀ ਦੇ ਸ਼ਿਕਾਰ

ਪਹਿਲਗਾਮ (ਕਸ਼ਮੀਰ), 6 ਸਤੰਬਰ : ਬੇਤਾਬ ਤੇ ਕਰਮਾ ਜੇਹੀਆਂ ਫ਼ਿਲਮਾਂ ਦੀ ਸ਼ੂਟਿੰਗ ਰਾਹੀਂ ਪ੍ਰਸਿੱਧ ਹੋਏ ਪਿੰਡ ਆਰੂ ਦੇ 150 ਦੇ ਕਰੀਬ ਪਰਿਵਾਰ ਹਾਲ ਹੀ 'ਚ ਹੋਈ ਹਿੰਸਾ ਕਾਰਨ ਅਸਲੋਂ ਹੀ ਭੁੱਖਮਰੀ ਦੇ ਕੰਢੇ ਆ ਗਏ ਹਨ ਕਿਉਂਕਿ ਸੈਲਾਨੀ ਇਸ ਪਾਸੇ ਹੁਣ ਮੂੰਹ ਨਹੀਂ ਕਰ ਰਹੇ।
ਬਹੁਤ ਸਾਰੀਆਂ ਹਿੱਟ ਫ਼ਿਲਮਾਂ 'ਚ ਇਸ ਖੇਤਰ ਦੀ ਮੋਹ ਲੈਣ ਵਾਲੀ ਸੁੰਦਰਤਾ ਦੇ ਦਰਸ਼ਨ ਹੁੰਦੇ ਸਨ। ਬਰਫਾਂ ਲੱਦੀਆਂ ਹਿਮਾਲਿਆ ਦੀਆਂ ਚੋਟੀਆਂ, ਹਰੀਆਂ ਕਚੂਰ ਵਾਦੀਆਂ ਤੇ ਚੁਫੇਰੇ ਦੁਰਲੱਭ ਰੁੱਖਾਂ ਵਾਲੇ ਜੰਗਲ ਫ਼ਿਲਮਾਂ ਦਾ ਸ਼ਿੰਗਾਰ ਬਣਦੇ ਸਨ। ਪਹਿਲਗਾਮ ਤੋਂ 15 ਕੁ ਕਿਲੋਮੀਟਰ ਦੂਰ ਪੈਂਦੇ ਆਰੂ ਵੱਲ ਸੈਲਾਨੀ ਖਿੱਚੇ ਚਲੇ ਆਉਂਦੇ ਸਨ। ਇੱਥੇ ਲੋਕਾਂ 'ਚ ਆਪਣੀ ਆਮਦਨ ਸਾਂਝੀ ਕਰਨ ਦੀ ਰਵਾਇਤ ਹੈ, ਜੋ 150 ਕੁ ਪਰਿਵਾਰਾਂ ਦੇ ਇਸ ਪਿੰਡ ਦੀ ਸ਼ਕਤੀ ਸੀ। ਵਾਦੀ ਵਿਚਲੀ ਹਿੰਸਾ ਦੇ ਬਦਸ਼ਗਨੇ ਪ੍ਰਛਾਵੇਂ ਹੇਠ ਇਹ ਪਿੰਡ ਜਿਵੇਂ ਸਰਾਪਿਆ ਹੀ ਗਿਆ ਹੈ। ਇੱਥੋਂ ਦੇ ਘੋੜਿਆਂ ਵਾਲੇ ਦਿਨਭਰ ਦੀ ਖੱਟੀ ਆਪਸ 'ਚ ਬਰਾਬਰ ਵੰਡਦੇ ਸਨ, ਭਾਵੇਂ ਕਿਸੇ ਨੂੰ ਗਾਹਕ ਮਿਲਿਆ ਹੋਏ ਜਾਂ ਨਾ।60 ਤੋਂ ਵੱਧ ਜਾਨਾਂ ਲੈ ਚੁੱਕੀ ਵਾਦੀ ਵਿਚਲੀ ਹਿੰਸਾ ਨੇ ਇਸ ਖੂਬਸੂਰਤ ਪਿੰਡ ਦੀ 2000 ਦੇ ਕਰੀਬ ਆਬਾਦੀ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਵੀ ਭੁੱਖੇ ਮਰਨ ਲਈ ਮਜਬੂਰ ਕਰ
 
  • «
  •  Start 
  •  Prev 
  •  1 
  •  2 
  •  3 
  •  4 
  •  5 
  •  6 
  •  7 
  •  8 
  •  9 
  •  10 
  •  Next 
  •  End 
  • »
Page 1 of 367

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 10 guests online

Community Events (ਕਮਿਊਨਿਟੀ ਈਵੈਂਟਸ)

community events