Punjabi

ਹੜ ਨਾਲ ਭਾਰਤ-ਪਾਕਿ ਸੰਬੰਧਾਂ ਵਿੱਚ ਨਵਾਂ ਮੋੜ: ਰਾਜਮੋਹਨ

ਸੰਯੁਕਤ ਰਾਸ਼ਟਰ, 4 ਸਤੰਬਰ  ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਕਾਰਣ ਨਵੀਂ ਦਿੱਲੀ ਅਤੇ ਇਸਲਾਮਾਬਾਦ ਨੂੰ ਆਪਣੇ ਰਾਜਨੀਤਿਕ ਸੰਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਮਿਲਿਆ ਹੈ। ਇਹ ਕਹਿਣਾ ਹੈ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਦਾ, ਜੋ ਮੰਨਦੇ ਹਨ ਕਿ ਹੜ੍ਹ ਕਾਰਣ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ ਹੈ। ਸੰਯੁਕਤ ਰਾਸ਼ਟਰ ਦਫਤਰ ਵਿੱਚ ਆਪਣੇ ਸੰਬੋਧਨ ਵਿੱਚ ਗਾਂਧੀ ਨੇ ਸਰਕਾਰਾਂ, ਮੀਡੀਆ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਕੁਦਰਤੀ ਆਫਤ ਦੌਰਾਨ ਪੁਰਾਣੀ ਕੜਵਾਹਟ ਭੁਲਾ ਦੇਣ ਦੀ ਬੇਨਤੀ ਕੀਤੀ ਹੈ।
ਜਿਸ ਸਮਾਰੋਹ ਵਿੱਚ ਗਾਂਧੀ ਬੋਲ ਰਹੇ ਸਨ, ਉਸ ਵਿੱਚ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਰਾਜਦੂਤ ਅਬਦੁੱਲਾ ਹੁਸੈਨ ਹਾਰੂਨ ਨੇ ਵੀ ਹਿੱਸਾ ਲਿਆ। ਇਲੀਨੋਈਸ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰਿੰਸੀਪਲ ਗਾਂਧੀ ਨੇ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ ਵਿੱਚ ਲੋਕਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਉਹ ਇੱਕ ਦੂਜੇ ਤੋਂ ਅਲੱਗ ਨਹੀਂ ਹਨ। ਇਸੇ ਮੌਕੇ ਦਾ ਸਾਨੂੰ ਲਾਭ ਚੁੱਕਣਾ ਚਾਹੀਦਾ ਹੈ।
ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ 2.5 ਕਰੋੜ ਡਾਲਰ ਦੀ ਸਹਾਇਤਾ ਦਾ ਗਹਿਰਾ ਪ੍ਰਭਾਵ ਪਵੇਗਾ ਜਾਂ ਇਸ ਨੂੰ ਸਿਰਫ ਸਦਭਾਵਨਾ ਸੰਕੇਤ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਇਸ ਤੇ ਗਾਂਧੀ ਨੇ ਕਿਹਾ ਕਿ
 

ਏ ਐਸ ਆਈ ਖਿਲਾਫ 1 ਅਕਤੂਬਰ ਨੂੰ ਹੋਣਗੇ ਦੋਸ਼ ਤੈਅ

ਚੰਡੀਗੜ੍ਹ, 4 ਸਤੰਬਰ  ਚੰਡੀਗੜ੍ਹ ਦੇ ਸੈਕਟਰ-17 ਵਿੱਚ ਬੂਥ ਖਾਲੀ ਕਰਵਾਉਣ ਦੇ ਨਾਂ ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫਸੇ ਸਬ ਇੰਸਪੈਕਟਰ ਸੰਜੀਵ ਕੁਮਾਰ, ਰਮੇਸ਼ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਕਟਾਰੀਆ ਖਿਲਾਫ ਸੀ.ਬੀ.ਆਈ. ਅਦਾਲਤ 1 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕਰੇਗੀ।
ਏ. ਐਸ.ਆਈ. ਸੰਜੀਵ ਕੁਮਾਰ ਦੇ ਵਕੀਲ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ ਸਮਾਂ ਦਿੱਤਾ ਜਾਵੇ ਜਿਸ ਤੇ ਅਦਾਲਤ ਨੇ 1 ਅਕਤੂਬਰ ਦੀ ਤਰੀਕ ਤੈਅ ਕੀਤੀ। ਜਿਕਰਯੋਗ ਹੈ ਕਿ 2008 ਦੇ ਇਸ ਕੇਸ ਵਿੱਚ ਸੈਕਟਰ- 17 ਦੇ ਬੁੱਕ ਸਟੋਰ ਦੇ ਮਾਲਿਕ ਅਰਵਿੰਦਰ ਪਾਂਡੇ ਨੇ ਸੀ. ਬੀ.ਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਨੀਲਮ ਚੌਂਕੀ ਦੇ ਇੰਚਾਰਜ ਸੰਜੀਵ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਕਟਾਰੀਆ ਬੂਥ ਖਾਲੀ ਕਰਵਾਉਣ ਦੇ ਨਾਂ ਤੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ।
ਸੀ.ਬੀ.ਆਈ ਨੇ ਟ੍ਰੈਪ ਲਗਾ ਕੇ ਸੁਭਾਸ਼ ਕਟਾਰੀਆ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਸੀ ਜਦੋਂਕਿ ਏ.ਐਸ.ਆਈ. ਸੰਜੀਵ ਕੁਮਾਰ ਨੂੰ ਨੀਲਮ ਚੌਂਕੀ ਦੇ ਅੰਦਰੋਂ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਸੀ. ਬੀ.ਆਈ. ਨੇ
 

ਮਾਰੂਤੀ ਵੈਨ ਨੂੰ ਅੱਗ ਲੱਗਣ ਕਾਰਨ 8 ਬੱਚੇ ਝੁਲਸੇ

ਆਜਮਗੜ੍ਹ, 4 ਸਤੰਬਰ  ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜਿਲ੍ਹੇ ਦੇ ਬਿਲਰੀਆਗੰਜ ਕਸਬੇ ਵਿੱਚ ਅੱਜ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਮਾਰੂਤੀ ਵੈਨ ਵਿੱਚ ਅਚਾਨਕ ਅੱਗ ਲੱਗ ਜਾਣ ਨਾਲ ਨੌ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਏ। ਪੁਲੀਸ ਸੂਤਰਾਂ ਨੇ ਦੱਸਿਆ ਕਿ ਉਕਤ ਘਟਨਾ ਅੱਜ ਸਵੇਰੇ ਲਗਭਗ ਅੱਠ ਵਜੇ ਦੇ ਕਰੀਬ ਉਸ ਸਮੇਂ ਹੋਈ ਜਦੋਂ ਮਾਂ ਯਸ਼ੋਦਾ ਸਕੂਲ ਦੇ 22 ਬੱਚਿਆਂ ਨੂੰ ਲੈ ਕੇ ਜਾ ਰਹੀ ਮਾਰੂਤੀ ਵੈਨ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਨੌ ਬੱਚੇ ਬੁਰੀ ਤਰ੍ਹਾਂ ਝੁਲਸ ਗਏ।
ਵੈਨ ਵਿੱਚ ਕਿਹੜੇ ਕਾਰਨਾਂ ਕਰਕੇ ਅੱਗ ਲੱਗੀ ਇਸਦੀ ਹਾਲੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਪਰੰਤੂ ਦੱਸਿਆ ਜਾਂਦਾ ਹੈ ਕਿ ਵੈਨ ਵਿੱਚ ਲੱਗੇ ਗੈਸ ਸਿਲੰਡਰ ਕਾਰਨ ਅੱਗ ਲੱਗੀ। ਸਾਰੇ ਬਚਿਆਂ ਨੂੰ ਤੁਰੰਤ ਇਲਾਜ ਲਈ ਨਜਦੀਕੀ ਸਿਹਤ ਕੇਂਦਰ ਲਿਜਾਇਆ ਗਿਆ, ਇਹਨਾਂ ਵਿੱਚੋਂ ਕੁਝ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿਲ੍ਹੇ ਦੇ ਪ੍ਰਸ਼ਾਸਨਿਕ ਅਤੇ
 

ਬਾਦਲਾਂ ਦੀਆਂ ਵਿਕਾਸ ਦੀਆਂ ਸਾਰੀਆਂ ਸਕੀਮਾਂ ਫਰਾਡ : ਅਮਰਿੰਦਰ

ਮੁਹਾਲੀ, 4 ਸਤੰਬਰ :ਪੰਜਾਬ ਵਿੱਚ ਇਸ ਵੇਲੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸਰਕਾਰ ਤੇ ਕਾਬਿਜ ਲੋਕਾਂ ਦਾ ਪੂਰਾ ਜ਼ੋਰ ਭ੍ਰਿਸ਼ਟਾਚਾਰ ਵਧਾਉਣ ਵਿੱਚ ਲਗਿਆ ਹੋਇਆ ਹੈ। ਸੂਬੇ ਵਿੱਚ ਬੇਰੁਜਗਾਰੀ ਬੇਤਹਾਸ਼ਾ ਵੱਧ ਰਹੀ ਹੈ ਅਤੇ ਸੂਬੇ ਦੀ ਆਰਥਿਕ ਵਾਧਾ ਦਰ ਘਟ ਕੇ 4.7 ਫੀਸਦੀ ਤੇ ਪਹੁੰਚ ਗਈ ਹੈ ਜਦੋਂ ਕਿ ਦੇਸ਼ ਦੀ ਵਾਧਾ ਦਰ 8.8 ਫੀਸਦੀ ਹੈ ਅਤੇ ਸਾਡੇ ਗਵਾਂਡੀ ਰਾਜ ਹਰਿਆਣਾ ਵਿੱਚ 17 ਫੀਸਦੀ ਅਤੇ ਗੁਜਰਾਤ ਵਿੱਚ ਇਹ ਦਰ 28 ਫੀਸਦੀ ਨੂੰ ਪਾਰ ਕਰ ਚੁਕੀ ਹੈ। ਇਹ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਸਥਾਨਕ ਫੇਜ਼-8 ਵਿੱਚ ਸਥਿਤ ਦੁਸਹਿਰਾ ਮੈਦਾਨ ਵਿੱਚ ਕਰਵਾਈ ਜਾਣ ਵਾਲੀ ਕਾਂਗਰਸ ਦੀ ਨਾਰਥ ਜੋਨ ਕਾਨਫਰੰਸ ਦੀ ਥਾਂ ਦਾ ਜਾਇਜਾ ਲੈਣ ਆਈ.ਆਲ ਇੰਡੀਆ ਕਾਂਗਰਸ ਕਮੇਟੀ ਦੀ ਟੀਮ ਦੇ ਨਾਲ ਇੱਥੇ ਆਏ ਸਨ।
ਇਹ ਪੁੱਛੇ ਜਾਣ ਤੇ ਕਿ ਕੀ ਪਹਿਲਾਂ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਉਪਰੋਕਤ ਸੈਸ਼ਨ ਨੂੰ ਮੁਹਾਲੀ ਵਿੱਚ ਕਰਵਾਉਣ ਦੀ ਥਾਂ ਕਿਸੇ ਹੋਰ ਥਾਂ ਦੀ ਤਜਵੀਜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹ ਸੈਸ਼ਨ ਚੰਡੀਗੜ੍ਹ ਵਿੱਚ ਕਰਵਾਉਣ ਦੀ ਤਜਵੀਜ ਦਿੱਤੀ ਗਈ ਸੀ ਕਿਉਂਕਿ ਇਹ 7 ਰਾਜਾਂ ਦਾ ਸੈਸ਼ਨ ਹੈ ਅਤੇ ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਸਮੇਤ ਸਾਰੇ ਉਤਰੀ ਰਾਜਾਂ ਦੇ ਡੈਲੀਗੇਟਾਂ ਨੇ ਭਾਗ ਲੈਣਾ ਸੀ ਇਸ ਲਈ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਦਾ ਨਾਂ ਤਜਵੀਜ ਕੀਤਾ ਸੀ ਪ੍ਰੰਤੂ ਹੁਣ

 

ਨਿਊਜੀਲੈਂਡ ਵਿੱਚ ਭੂਚਾਲ ਦੇ ਝਟਕੇ ਤੋਂ ਬਾਅਦ ਐਮਰਜੈਂਸੀ

ਕ੍ਰਾਈਸਟਚਰਚ, 4 ਸਤੰਬਰ ਨਿਊਜੀਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿੱਚ ਭੂਚਾਲ ਦਾ 7.0 ਗਤੀ ਦਾ ਸ਼ਕਤੀਸ਼ਾਲੀ ਝਟਕਾ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਅਰ ਬਾਬ ਪਾਰਕਰ ਨੇ ਦੱਸਿਆ ਕਿ ਭੂਚਾਲ ਨਾਲ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰੀ ਰੇਡੀਓ ਤੇ ਐਲਾਨ ਕੀਤਾ ਕਿ ਅਸੀਂ ਸ਼ਹਿਰ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਜੇਕਰ ਜ਼ਰੂਰੀ ਹੋਇਆ ਤਾਂ ਸਾਡੇ ਲਈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣਾ ਅਤੇ ਸੜਕਾਂ ਨੂੰ ਬੰਦ ਕਰਵਾਉਣਾ ਆਸਾਨ ਹੋ ਜਾਵੇਗਾ।
ਪਾਰਕਰ ਨੇ ਕਿਹਾ ਕਿ ਜਿੰਨਾ ਖਦਸ਼ਾ ਸੀ ਉਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਭੂਚਾਲ ਦੇ ਝਟਕੇ ਨਾਲ ਕਈ ਇਮਾਰਤਾਂ ਅਤੇ ਦਰਖਤ ਡਿਗ ਗਏ ਹਨ ਜਿਸ ਨਾਲ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਬਿਜਲੀ ਦੀ ਸਪਲਾਈ ਠਪ ਹੋ ਗਈ ਹੈ। ਕਈ ਪੁਲ ਤਬਾਹ ਹੋ ਗਏ ਹਨ ਅਤੇ ਸੜਕਾਂ ਤੇ ਖਿੜਕੀਆਂ ਦੇ ਟੁੱਟੇ ਕੱਚ ਬਿਖਰੇ ਹੋਏ ਹਨ। ਜਗ੍ਹਾ ਜਗ੍ਹਾ ਮਲਬਾ ਫੈਲਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਝਟਕਾ ਤੜਕੇ ਆਇਆ ਅਤੇ ਬਹੁਤ ਹੀ ਘੱਟ ਲੋਕ ਸੜਕਾਂ ਤੇ ਸਨ ਨਹੀਂ ਤਾਂ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੁੰਦੇ। ਭੂਚਾਲ ਦੇ ਝਟਕੇ ਨਾਲ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
 
  • «
  •  Start 
  •  Prev 
  •  1 
  •  2 
  •  3 
  •  4 
  •  5 
  •  6 
  •  7 
  •  8 
  •  9 
  •  10 
  •  Next 
  •  End 
  • »
Page 1 of 364

Epaper (ਈ-ਪੇਪਰ)

Clock (ਘੜੀ)

Search (ਖੋਜ)

Who's Online

We have 5 guests online

Community Events (ਕਮਿਊਨਿਟੀ ਈਵੈਂਟਸ)

community events