UK News

ISIS ‘ਚ ਸ਼ਾਮਲ ਹੋਇਆ ‘ਰਾਣੀ’ ਨੂੰ ਮਾਰਨ ਦੀ ਕਸਮ ਖਾਣ ਵਾਲਾ ਬ੍ਰਿਟਿਸ਼ ਹਮਲਾਵਰ

ਲੰਡਨ : ਲੰਡਨ ਵਿਚ ਚਾਕੂ ਮਾਰਨ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਪੁਲਸ ਵੱਲੋਂ ਮਾਰੇ ਗਏ ਇਕ ਬ੍ਰਿਟਿਸ਼ ਵਿਅਕਤੀ ਨੇ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਪਹਿਲਾਂ ਕਈ ਕੱਟੜਪੰਥੀ ਵਿਚਾਰ ਸਾਂਝੇ ਕੀਤੇ ਸਨ ਜਿਹਨਾਂ ਵਿਚ ਰਾਣੀ ਐਲੀਜ਼ਾਬੇਥ ਦੂਜੀ ਨੂੰ ਮਾਰਨਾ ਵੀ ਸ਼ਾਮਲ ਸੀ। ਮੰਗਲਵਾਰ ਨੂੰ ਇਕ ਜਾਂਚ ਵਿਚ ਹੋਈ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ। ਪਿਛਲੇ ਸਾਲ ਫਰਵਰੀ ਵਿਚ ਦੱਖਣੀ ਲੰਡਨ ਵਿਚ ਚਾਕੂ ਹਮਲੇ ਵਿਚ ਦੋ ਲੋਕਾਂ ਨੂੰ ਜ਼ਖਮੀ ਕਰਨ ਦੇ ਬਾਅਦ ਨਕਲੀ ਆਤਮਘਾਤੀ ਜੈਕਟ ਪਹਿਨੇ ਅੰਡਰਕਵਰ ਹਥਿਆਰਬੰਦ ਅਧਿਕਾਰੀਆਂ ਨੇ 20 ਸਾਲਾ ਸੁਦੇਸ਼ ਅੰਮਾਨ ਦਾ ਕਤਲ ਕਰ ਦਿੱਤਾ ਸੀ।

ਕੱਟੜਪੰਥੀ ਦਸਤਾਵੇਜ਼ਾਂ ਨੂੰ ਰੱਖਣ ਅਤੇ ਉਹਨਾਂ ਨੂੰ ਵੰਡਣ ਜਿਹੇ ਇਸਲਾਮਵਾਦੀ ਸੰਬੰਧਤ ਅੱਤਵਾਦੀ ਅਪਰਾਧਾਂ ਲਈ ਅੰਮਾਨ ਨੂੰ 40 ਮਹੀਨੇ ਦੀ ਜੇਲ੍ਹ ਦੀ ਸਜ਼ਾ ਤੋਂ ਜਲਦੀ ਰਿਹਾਅ ਕੀਤੇ ਜਾਣ ਦੇ 10 ਦਿਨਾਂ ਦੇ ਅੰਦਰ ਹਮਲਾ ਹੋਇਆ ਸੀ। ਲੰਡਨ ਦੇ ਰੋਇਲ ਕੋਰਟ ਆਫ ਜਸਟਿਸ ਵਿਚ ਜੂਰੀ ਨੇ ਇਸ ਹਫ਼ਤੇ ਸੁਣਵਾਈ ਕੀਤੀ ਅਤੇ ਕਿਹਾ ਕਿ ਉਸ ਦੇ ਬਾਰੇ ਵਿਚ ਖੁਫੀਆ ਜਾਣਕਾਰੀ ਹੋਣ ਕਾਰਨ ਉਸ ਨੂੰ ਕੈਦ ਵਿਚ ਰੱਖਣ ਲਈ ਪੁਲਸ ਦੀਆਂ ਦਲੀਲਾਂ ਦੇ ਬਾਵਜੂਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 

ਮੰਗਲਵਾਰ ਨੂੰ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਦੱਖਣੀ-ਪੂਰਬੀ ਲੰਡਨ ਵਿਚ ਬੇਲਮਰਸ਼ ਜੇਲ੍ਹ ਵਿਚ ਸਮਾਂ ਬਿਤਾਉਣ ਦੌਰਾਨ ਉਸ ਦਾ ਵਿਵਹਾਰ ਤੇਜ਼ੀ ਨਾਲ ਹਿੰਸਕ ਹੋ ਗਿਆ ਸੀ ਅਤੇ ਉਸ ਨੇ ਇਸਲਾਮਿਕ ਸਟੇਟ (ਆਈ.ਐੱਸ.) ਸਮੂਹ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਕੈਦੀ ਦੀ ਰਿਪੋਰਟ ਨੂੰ ਦੇਖਦੇ ਹੋਏ ਜੂਰੀ ਨੇ ਕਿਹਾ ਕਿ ਉਹ ਵੱਖ-ਵੱਖ ਚੀਜ਼ਾਂ ਬਾਰੇ ਬੋਲ ਰਿਹਾ ਹੈ ਜਿਵੇਂ ਇਹ ਜਗ੍ਹਾ ਅਵਿਸ਼ਵਾਸੀਆਂ ਨਾਲ ਭਰੀ ਹੈ ਅਤੇ ਇੱਥੇ ਹਰ ਕੋਈ ਆਈ.ਐੱਸ. ਦੇ ਕਾਲੇ ਝੰਡੇ ਹੇਠ ਆ ਜਾਵੇਗਾ।

 

ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਉਸ਼ ਨੇ ਰਾਣੀ ਨੂੰ ਮਾਰਨ, ਆਤਮਘਾਤੀ ਹਮਲਾਵਰ ਬਣਨ ਅਤੇ ਆਈ.ਐੱਸ. ਵਿਚ ਸ਼ਾਮਲ ਹੋਣ ਦੀ ਇੱਛਾ ਸਮੇਤ ਕਈ ਕੱਟੜਪੰਥੀ ਵਿਚਾਰ ਵੀ ਸਾਂਝੇ ਕੀਤੇ ਸਨ। ਅੰਮਾਨ ਦੇ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਉਹ ਸਲਾਖਾਂ ਪਿੱਛੇ ਆਪਣੀ ਕਥਿਤ ਬਦਨਾਮੀ ਦਾ ਆਨੰਦ ਲੈਂਦਾ ਹੈ ਅਤੇ ਮੈਨਚੈਸਟਰ ਏਰੀਨਾ ‘ਤੇ ਬੰਬ ਨਾਲ ਹਮਲਾ ਕਰਨ ਵਾਲੇ ਸਲਮਾਨ ਆਬੇਦੀ ਦੇ ਭਰਾ ਸਮੇਤ ਹੋਰ ਹਾਈ ਪ੍ਰੋਫਾਈਲ ਅੱਤਵਾਦੀ ਅਪਰਾਧੀਆਂ ਨਾਲ ਮਿਲ ਜਾਂਦਾ ਹੈ।ਮੈਟਰੋਪਾਲਟੀਨ ਪੁਲਸ ਦੇ ਜਾਸੂਸ ਚੀਫ ਇੰਸਪੈਕਟਰ ਲਿਊਕ ਵਿਲੀਅਨਸ ਨੇ ਪੁੱਛਗਿੱਛ ਦੇ ਜੂਰੀ ਮੈਂਬਰਾਂ ਨੂੰ ਦੱਸਿਆ ਸੀ ਕਿ ਉਹ ਬੇਲਮਰਸ਼ ਵਿਚ ਸਭ ਤੋਂ ਘੱਟ ਉਮਰ ਦਾ ਅੱਤਵਾਦੀ ਅਪਰਾਧੀ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਕੋਈ ਪਛਤਾਵਾ ਹੈ।