Menu

J&K – ਪੁੰਛ ਤੇ ਰਾਜੌਰੀ ‘ਚ ਪਾਕਿਸਤਾਨ ਨੇ ਤੋੜਿਆ ਸੀਜ਼ਫਾਇਰ, ਭਾਰਤੀ ਫੌਜ ਨੇ ਦਿੱਤਾ ਮੂੰਹਤੋੜ ਜਵਾਬ

ਪੁੰਛ : ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਬਾਰਡਰ ਖੇਤਰ ‘ਚ ਫਾਇਰਿੰਗ ਕੀਤੀ। ਪਾਕਿਸਤਾਨ ਨੇ ਅੱਜ ਪੁੰਛ ਦੇ ਬਾਲਾਘਾਟ ਸੈਕਟਰ ਅਤੇ ਰਾਜੌਰੀ ਦੇ ਮਾਂਜਾਕੋਟ ਇਲਾਕੇ ‘ਚ ਗੋਲਾਬਾਰੀ ਕੀਤੀ ਅਤੇ ਇਲਾਕੇ ‘ਚ ਮੋਰਟਾਰ ਵੀ ਦਾਗੇ। ਮੇਂਡਰ ਸੈਕਟਰ ‘ਚ ਵੀ ਪਾਕਿਸਤਾਨ ਫਾਇਰਿੰਗ ਕਰ ਰਿਹਾ ਹੈ।
ਭਾਰਤੀ ਜਵਾਨ ਪਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਮੂੰਹ-ਤੋੜ ਜਵਾਬ ਦੇ ਰਹੇ ਹਨ। ਖਬਰ ਲਿਖੇ ਜਾਣ ਤੱਕ ਬਾਰਡਰ ਪਾਰ ਤੋਂ ਫਾਇਰਿੰਗ ਹੋ ਰਹੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।