World

ਅਚਾਨਕ ਯੂਕ੍ਰੇਨ ਪਹੁੰਚੇ ਕੈਨੇਡਾ ਦੇ PM ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਜਿਲ ਬਾਈਡੇਨ

ਕੀਵ-ਬਿਨਾਂ ਕਿਸੇ ਪੂਰਵ-ਨਿਰਧਾਰਤ ਪ੍ਰੋਗਰਾਮ ਦੇ ਯੂਕ੍ਰੇਨ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਬਾਹ ਹੋ ਚੁੱਕੇ ਸ਼ਹਿਰ ਇਰਪਿਨ ਦਾ ਦੌਰਾ ਕੀਤਾ। ਯੂਕ੍ਰੇਨ ਦੀ ਮੀਡੀਆ ਸੰਸਥਾ ‘ਸਸਪਿਲਨੇ’ ਅਤੇ ਇਰਪਿਨ ਦੇ ਮੇਅਰ ਓਲੇਸਜ਼ੈਂਦਰ ਮਾਰਕੁਸ਼ਿਨ ਨੇ ਇਹ ਜਾਣਕਾਰੀ ਦਿੱਤੀ ਹੈ। ਯੁੱਧ ਦੀ ਸ਼ੁਰੂਆਤ ‘ਚ ਕੀਵ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ‘ਚ ਰੂਸੀ ਫੌਜੀਆਂ ਦੀ ਗੋਲੀਬਾਰੀ ‘ਚ ਇਰਪਿਨ ਨੂੰ ਭਿਆਨਕ ਨੁਕਸਾਨ ਹੋਇਆ ਸੀ। ਕੈਨੇਡਾ ਦੇ ਅਧਿਕਾਰੀਆਂ ਨੇ ਟਰੂਡੋ ਦੀ ਯਾਤਰਾ ਦੇ ਬਾਰੇ ‘ਚ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਯੂਕ੍ਰੇਨ ਦੇ ਪ੍ਰਤੀ ਏਕਤਾ ਦਿਖਾਉਣ ਲਈ ਪੱਛਮੀ ਦੇਸ਼ਾਂ ਦੇ ਨੇਤਾਵਾਂ ਦੇ ਦੌਰੇ ਤਹਿਤ ਟਰੂਡੋ ਇਸ ਯਾਤਰਾ ‘ਤੇ ਆਏ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀ ਐਤਵਾਰ ਨੂੰ ਅਚਾਨਕ ਪੱਛਮੀ ਯੂਕ੍ਰੇਨ ਪਹੁੰਚੀ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਪਤਨੀ ਓਲੇਨਾ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਜਿਲ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਜਾਣ ਵਾਲੀ ਅਮਰੀਕੀ ਹਸਤੀਆਂ ‘ਚ ਸ਼ੁਮਾਰ ਹੋ ਗਈ।
ਜਿਲ ਨੇ ਓਲੇਨਾ ਨੂੰ ਕਿਹਾ ਕਿ ਮੈ ਮਦਰਜ਼ ਡੇਅ ‘ਤੇ ਇਥੇ ਆਉਣਾ ਚਾਹੁੰਦੀ ਸੀ। ਮੈਨੂੰ ਲੱਗਿਆ ਕਿ ਯੂਕ੍ਰੇਨ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਅਮਰੀਕਾ ਦੇ ਲੋਕ ਉਨ੍ਹਾਂ ਨਾਲ ਖੜੇ ਹਨ। ਦੋਵਾਂ ਦੀ ਮੁਲਾਕਾਤ ਯੂਕ੍ਰੇਨ ਸਰਹੱਦ ਨਾਲ ਲਗੇ ਸਲੋਵਾਕੀਆ ਦੇ ਪਿੰਡ ‘ਚ ਸਥਿਤ ਇਕ ਸਕੂਲ ‘ਚ ਹੋਈ। ਦੋਵਾਂ ਨੇ ਇਕ ਛੋਟੇ ਜਿਹੇ ਕਲਾਸਰੂਮ ‘ਚ ਬੈਠ ਕੇ ਇਕ-ਦੂਜੇ ਨਾਲ ਗੱਲਬਾਤ ਕੀਤੀ। ਜਿਲ ਦੋ ਘੰਟੇ ਤੱਕ ਯੂਕ੍ਰੇਨ ‘ਚ ਰਹੀ। ਓਲੇਨਾ ਨੇ ਇਸ ਸਾਹਸਿਕ ਕਦਮ ਲਈ ਜਿਲ ਦਾ ਧੰਨਵਾਦ ਕੀਤੀ ਅਤੇ ਕਿਹਾ ਕਿ ਅਸੀਂ ਸਮਝ ਸਕਦੇ ਹਾਂ ਕਿ ਯੁੱਧ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਦੇ ਇਥੇ ਆਉਣ ਦਾ ਕੀ ਮਹੱਤਵ ਹੈ।