UK News

ਅਮਰੀਕਾ ਦੀ ਅਫਗਾਨਿਸਤਾਨ ਤੋਂ ਵਾਪਸੀ ਦਾ ਫ਼ੈਸਲਾ ਰਣਨੀਤੀ ਨਾਲ ਨਹੀਂ ਸਿਆਸਤ ਨਾਲ ਪ੍ਰੇਰਿਤ : ਟੋਨੀ ਬਲੇਅਰ

ਲੰਡਨ

 ਅਮਰੀਕਾ ’ਤੇ 20 ਸਾਲ ਪਹਿਲਾਂ ਹੋਏ 9/11 ਹਮਲੇ ਤੋਂ ਬਾਅਦ ਅਫਗਾਨਿਸਤਾਨ ਵਿਚ ਫੌਜੀ ਭੇਜਣ ਵਾਲੇ ਬ੍ਰਿਟੇਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਟੋਨੀ ਬਲੇਅਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਅਫਗਾਨਿਸਤਾਨ ਤੋਂ ਵਾਪਸੀ ਦਾ ਫ਼ੈਸਲਾ ਰਣਨੀਤੀ ਨਾਲ ਨਹੀਂ ਸਗੋਂ ਸਿਆਸਤ ਨਾਲ ਪ੍ਰੇਰਿਤ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਹਟਣ ਦੇ ਫ਼ੈਸਲੇ ਨਾਲ ਦੁਨੀਆ ਦਾ ਹਰੇਕ ਜ਼ੇਹਾਦੀ ਸਮੂਹ ਖੁਸ਼ ਹੈ। 

 

ਆਪਣੀ ਵੈੱਬਸਾਈਟ ’ਤੇ ਲਿਖੇ ਇਕ ਲੰਬੇ ਲੇਖ ਵਿਚ ਬਲੇਅਰ ਨੇ ਕਿਹਾ ਕਿ ਅਚਾਨਕ ਫੌਜੀਆਂ ਦੀ ਵਾਪਸੀ ਕਾਰਨ ਤਾਲਿਬਾਨ ਨੂੰ ਸੱਤਾ ’ਤੇ ਕਾਬਿਜ਼ ਹੋਣ ਦਾ ਮੌਕਾ ਮਿਲ ਗਿਆ ਜਿਸਦੇ ਕਾਰਨ ਕੁੜੀਆਂ ਦੀ ਸਿੱਖਿਆ ਅਤਕੇ ਜਿਊਣ ਦੇ ਪੱਧਰ ਵਿਚ ਹੋਏ ਸੁਧਾਰ ਸਮੇਤ ਉਨ੍ਹਾਂ ਸਾਰੀਆਂ ਚੀਜ਼ਾਂ ’ਤੇ ਪਾਣੀ ਫਿਰ ਗਿਆ ਜੋ ਪਿਛਲੇ 20 ਸਾਲਾਂ ਵਿਚ ਅਫਗਾਨਿਸਤਾਨ ਵਿਚ ਹਾਸਲ ਕੀਤੀਆਂ ਗਈਆਂ ਸਨ। ਸਾਲ 1997-2007 ਦੌਰਾਨ ਪ੍ਰਧਾਨ ਮੰਤਰੀ ਰਹੇ ਬਲੇਅਰ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਉਸਦੀ ਜਨਤਾ ਨੂੰ ਇਕੱਲਾ ਛੱਡ ਦੇਣਾ ਦੁਖਦ, ਖਤਰਨਾਕ ਅਤੇ ਗੈਰ-ਜ਼ਰੂਰੀ ਸੀ ਜੋ ਕਿ ਨਾ ਉਨ੍ਹਾਂ ਦੇ ਅਤੇ ਨਾ ਹੀ ਸਾਡੇ ਹਿੱਤ ਵਿਚ ਹੈ।