World

ਅਮਰੀਕੀ ਕਾਰੋਬਾਰੀ ਜੇਨੀਫਰ ਦਾ ਦਾਅਵਾ, ਵਿਆਹੁਤਾ ਹੋਣ ਦੇ ਬਾਵਜੂਦ ਬੋਰਿਸ 4 ਸਾਲ ਤੱਕ ਰਹੇ ਅਫੇਅਰ ‘ਚ

ਲੰਡਨ (ਬਿਊਰੋ): ਅਮਰੀਕਾ ਦੀ ਕਾਰੋਬਾਰੀ ਔਰਤ ਜੇਨੀਫਰ ਆਰਕਿਊਰੀ ਨੇ ਦਾਅਵਾ ਕੀਤਾ ਹੈ ਕਿ ਉਹ ਬ੍ਰਿਟੇਨ ਦੇ ਵਰਤਮਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਵਿਆਹੁਤਾ ਹੋਣ ਦੇ ਬਾਵਜੂਦ ਉਹਨਾਂ ਨਾਲ 4 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਸੀ। ਜੇਨੀਫਰ ਨੇ ਮਿਰਰ ਵੈਬਸਾਈਟ ਨਾਲ ਗੱਲਬਾਤ ਵਿਚ ਕਿਹਾ ਕਿ ਬੋਰਿਸ ਦੇ ਪਰਿਵਾਰਕ ਘਰ ਵਿਚ ਉਹਨਾਂ ਨਾਲ ਸੰਬੰਧ ਬਣਾ ਚੁੱਕੀ ਹੈ। ਇੱਥੇ ਦੱਸ ਦਈਏ ਕਿ ਉਸ ਦੌਰ ਵਿਚ ਬੋਰਿਸ ਅਤੇ ਮਰੀਨਾ ਵ੍ਹੀਲਰ ਵਿਆਹੁਤਾ ਸਨ। ਜੇਨੀਫਰ ਨੇ ਕਿਹਾ ਕਿ ਮਰੀਨਾ ਉਸ ਸਮੇਂ ਬਾਹਰ ਗਈ ਹੋਈ ਸੀ ਅਤੇ ਮੇਰੇ ਜਾਣ ਦੇ 10 ਮਿੰਟ ਬਾਅਦ ਘਰ ਆ ਗਈ ਸੀ।

PunjabKesari

2011 ਵਿਚ ਹੋਈ ਪਹਿਲੀ ਮੁਲਾਕਾਤ
ਗੌਰਤਲਬ ਹੈ ਕਿ ਉਸ ਦੌਰ ਵਿਚ ਬੋਰਿਸ ਲੰਡਨ ਦੇ ਮੇਅਰ ਸਨ। ਉਹਨਾਂ ਨੇ ਆਇਲੰਗਟਨ ਵਿਚ ਆਪਣੇ 3.5 ਮਿਲੀਅਨ ਪੌਂਡ ਦੇ ਘਰ ਵਿਚ ਜੇਨੀਫਰ ਨੂੰ ਸੱਦਾ ਦਿੱਤਾ। ਜੇਨੀਫਰ ਨੇ ਕਿਹਾ ਕਿ ਬੋਰਿਸ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਦੋਹਾਂ ਨੇ ਸ਼ੇਕਸਪੀਅਰ ਨੂੰ ਪੜ੍ਹਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਬੋਰਿਸ ਦੇ ਘਰ ਵਿਚ ਸੰਬੰਧ ਬਣਾਉਣ ਮਗਰੋਂ ਉਹ ਕਾਫੀ ਬੇਚੈਨੀ ਮਹਿਸੂਸ ਕਰ ਰਹੀ ਸੀ। ਜੇਨੀਫਰ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਬੋਰਿਸ ਨਾਲ ਸਾਲ 2011 ਵਿਚ ਹੋਈ ਸੀ। ਉਸ ਸਾਲ ਉਹ ਬਿਜ਼ਨੈੱਸ ਸਟੂਡੈਂਟ ਸੀ। ਉਸ ਦੌਰਾਨ ਬੋਰਿਸ ਇਕ ਇਵੈਂਟ ਵਿਚ ਪਹੁੰਚੇ ਸਨ। ਜੇਨੀਫਰ ਨੂੰ ਬੋਰਿਸ ਦੀ ਬੌਧਿਕ ਸ਼ੈਲੀ ਕਾਫੀ ਪਸੰਦ ਆਈ। ਸਾਲ 2012 ਵਿਚ ਦੋਹਾਂ ਦਾ ਰਿਸ਼ਤਾ ਸ਼ੁਰੂ ਹੋਇਆ ਸੀ ਜੋ ਚਾਰ ਸਾਲ ਤੱਕ ਚੱਲਿਆ। ਬੋਰਿਸ ਨੇ ਕਿਹਾ ਸੀ ਕਿ ਤੁਸੀਂ ਪਹਿਲੀ ਅਜਿਹੀ ਅਮਰੀਕੀ ਹੋ ਜਿਸ ਪ੍ਰਤੀ ਮੈਂ ਆਕਰਸ਼ਿਤ ਹਾਂ।

PunjabKesari

ਬੋਰਿਸ ਨਾਲ ਸੰਬੰਧ ਬਣਾਉਣ ਬਾਰੇ ਕੀਤਾ ਖੁਲਾਸਾ
ਜੇਨੀਫਰ ਨੇ ਬੋਰਿਸ ਦੇ ਘਰ ਪਹੁੰਚ ਕੇ ਸੰਬੰਧ ਬਣਾਉਣ ਦੀ ਗੱਲ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਮਾਰਚ 2016 ਦੀ ਗੱਲ ਹੈ। ਅਸੀਂ ਬੋਰਿਸ ਦੀ ਕਿਤਾਬ ਦੇ ਕੁਝ ਚੈਪਟਰਾਂ ਮਤਲਬ ਅਧਿਆਏ ਬਾਰੇ ਗੱਲ ਕਰ ਰਹੇ ਸੀ। ਬੋਰਿਸ ਨੇ ਕਿਹਾ ਕਿ ਉਹ ਰਾਈਟਰ ਬਲਾਕ ਨਾਲ ਜੂਝ ਰਹੇ ਹਨ ਅਤੇ ਆਪਣੀ ਕਿਤਾਬ ਨੂੰ ਲੈਕੇ ਕਾਫੀ ਉਲਝਣ ਵਿਚ ਹਨ। ਇਸ ਮਗਰੋਂ ਅਸੀਂ ਸ਼ੇਕਸਪੀਅਰ ਦੇ ਮੈਕਬੇਥ ਨਾਵਲ ਨੂੰ ਥੋੜ੍ਹਿਆ ਪੜ੍ਹਿਆ ਸੀ ਅਤੇ ਫਿਰ ਸਾਡੇ ਦੋਹਾਂ ਵਿਚ ਰੋਮਾਂਸ ਸ਼ੁਰੂ ਹੋਇਆ। ਜੇਨੀਫਰ ਨੇ ਅੱਗੇ ਕਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਬੋਰਿਸ ਚੀਜ਼ ਪਾਸਤਾ ਤਿਆਰ ਕਰ ਰਹੇ ਸਨ ਅਤੇ ਉਹਨਾਂ ਨੇ ਦੋ ਗਲਾਸ ਰੈੱਡ ਵਾਈਨ ਦੇ ਵੀ ਤਿਆਰ ਕਰ ਲਏ ਸਨ। ਭਾਵੇਂਕਿ ਬੋਰਿਸ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੇ ਘਰ ਵਿਚ ਚੀਜ਼ ਖ਼ਤਮ ਹੋ ਚੁੱਕਾ ਹੈ ਤਾਂ ਉਹ ਦੁਕਾਨ ਤੋਂ ਇਸ ਨੂੰ ਲੈਣ ਲਈ ਚਲੇ ਗਏ। ਉਹਨਾਂ ਨੇ ਮੈਨੂੰ ਘਰ ਵਿਚ ਇਕੱਲਾ ਛੱਡ  ਦਿੱਤਾ ਸੀ। ਉਹ ਮੇਰੇ ਲਈ ਥੋੜ੍ਹਾ ਅਜੀਬੋਗਰੀਬ ਅਹਿਸਾਸ ਸੀ। ਇਸ ਮਗਰੋਂ ਮੈਂ ਉਹਨਾਂ ਦੇ ਕਿਚਨ ਵਿਚ ਇਕ ਸੈਲਫੀ ਵੀ ਲਈ ਸੀ। 

ਉਸ ਨੇ ਅੱਗੇ ਕਿਹਾ ਕਿ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਬੋਰਿਸ ਜੇਕਰ ਕਿਚਨ ਤੋਂ ਦੂਰ ਹੀ ਰਹਿਣ ਤਾਂ ਚੰਗਾ ਹੈ। ਉਸ ਨੇ ਕਿਹਾ ਕਿ ਬੋਰਿਸ ਆਪਣੀਆਂ ਜੁਰਾਬਾਂ ਨਹੀਂ ਲੱਭ ਸਕਦੇ ਹਨ। ਡਿਨਰ ਬਣਾਉਣ ਦੀ ਤਾਂ ਗੱਲ ਹੀ ਛੱਡੋ। ਇਹ ਸ਼ਖਸ ਕਿਚਨ ਵਿਚ ਕੋਈ ਕੰਮ ਨਹੀਂ ਕਰ ਸਕਦਾ। ਉਹਨਾਂ ਵੱਲੋਂ ਬਣਾਇਆ ਪਾਸਤਾ ਵੀ ਬਿਲਕੁੱਲ ਖਾਣ ਲਾਇਕ ਨਹੀਂ ਸੀ। ਜੇਨੀਫਰ ਨੇ ਦੀ ਮਿਰਰ ਵੈਬਸਾਈਟ ਨਾਲ ਕੁਝ ਮੈਸੇਜ ਵੀ ਸ਼ੇਅਰ ਕੀਤੇ। ਇਹਨਾਂ ਵਿਚ ਜੇਨੀਫਰ ਬੋਰਿਸ ਨੂੰ ਭਾਂਡੇ ਧੋਣ ਨੂੰ ਲੈ ਕੇ ਸਲਾਹ ਦੇ ਰਹੀ ਸੀ ਤਾਂ ਜੋ ਉਹਨਾਂ ਦੀ ਪਤਨੀ ਨੂੰ ਸ਼ੱਕ ਨਾ ਹੋ ਜਾਵੇ।