India News

ਅਰੁਣਾਚਲ ਪ੍ਰਦੇਸ਼ ਚ ਬਰਫ਼ੀਲੇ ਤੂਫ਼ਾਨ ਕਾਰਨ ਲਾਪਤਾ ਹੋਏ 7 ਜਵਾਨਾਂ ਦੀਆਂ ਮਿਲੀਆਂ ਲਾਸ਼ਾਂ

ਅਰੁਣਾਚਲ ਪ੍ਰਦੇਸ਼- ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਖੇਤਰ ‘ਚ ਬਰਫ਼ੀਲੇ ਤੂਫ਼ਾਨ ‘ਚ ਆਏ ਫ਼ੌਜ ਦੇ 7 ਜਵਾਨਲਾਪਤਾ ਹੋ ਗਏ ਸਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ 2 ਦਿਨਾਂ ਬਾਅਦ ਅੱਜ ਲਾਪਤਾ ਹੋਏ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀ ਨੇ ਕਿਹਾ,”ਬਰਫ਼ੀਲੇ ਤੂਫ਼ਾਨ ਨਾਲ ਸਾਰੇ 7 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।” ਅਧਿਕਾਰੀ ਨੇ ਕਿਹਾ ਕਿ 14,500 ਫੁੱਟ ਦੀ ਉਚਾਈ ‘ਤੇ ਸਥਿਤ ਖੇਤਰ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਹੈ। 

 

ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਖੇਤਰ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਐਤਵਾਰ ਨੂੰ ਭਾਰਤੀ ਫ਼ੌਜ ਦੇ 7 ਜਵਾਨ ਗਸ਼ਤ ਕਰ ਰਹੇ ਸਨ। ਬਰਫ਼ੀਲਾ ਤੂਫਾਨ ਆਉਣ ਕਾਰਨ 7 ਜਵਾਨ ਫਸ ਗਏ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ। ਰੱਖਿਆ ਜਨਸੰਪਰਕ ਅਧਿਕਾਰੀ ਨੇ ਕਿਹਾ ਕਿ ਲਾਪਤਾ ਜਵਾਨਾਂ ਦਾ ਪਤਾ ਲਾਉਣ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਬਚਾਅ ਮੁਹਿੰਮ ’ਚ ਮਦਦ ਲਈ ਵਿਸ਼ੇਸ਼ ਟੀਮਾਂ ਨੂੰ ਭੇਜਿਆ ਗਿਆ। ਲੈਫਟੀਨੈਂਟ ਕਰਨਲ ਪਾਂਡੇ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋਣ ਕਾਰਨ ਮੌਸਮ ਬੇਹੱਦ ਖਰਾਬ ਹੋ ਗਿਆ ਹੈ।