India News

ਅਲਵਿਦਾ ਦੇਸ਼ ਵਾਸੀਓਂ! : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ, ਦੇਸ਼ ’ਚ ਸੋਗ ਦੀ ਲਹਿਰ

ਨਵੀਂ ਦਿੱਲੀ

ਦੇਸ਼ ਦੇ ਸਭ ਤੋਂ ਵੱਖਰੀ ਸਖਸ਼ੀਅਤ ਮੰਨੇ ਜਾਣ ਵਾਲੇ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ ਅੱਜ ਦਿੱਲੀ ਦੇ ਏਮਜ਼ ਵਿਖੇ ਸ਼ਾਮੀ 5:05 ਵਜੇ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਹ ਪਿਛਲੇ 11 ਜੂਨ ਤੋਂ ਦਿਨਾਂ ਤੋਂ ਏਮਜ਼ ਚ ਜ਼ੇਰੇ ਇਲਾਜ ਸਨ।

25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲਿਅਰ ਚ ਜਨਮੇ ਅਟਲ ਬਿਹਾਰੀ ਵਾਜਪਾਈ ਕਈ ਸਾਲਾਂ ਤੋਂ ਬੀਮਾਰ ਚਲੱ ਰਹੇ ਸਨ। ਉਨ੍ਹਾਂ ਦੇਹਾਂਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਅਡਵਾਣੀ ਸਮਤੇ ਭਾਜਪਾ ਅਤੇ ਹੋਰਨਾਂ ਪਾਰਟੀਆਂ ਦੇ ਨੇਤਾ ਉਨ੍ਹਾਂ ਦਾ ਹਾਲਚਾਲ ਪਤਾ ਕਰਨ ਲਈ ਏਮਜ਼ ਪਹੁੰਚੇ ਸਨ। ਅਟਲ ਜੀ ਦੇ ਦੇਹਾਂਤ ਮਗਰੋਂ ਪੂਰਾ ਦੇਸ਼ ਸੋਗ ਚ ਡੁੱਬ ਗਿਆ ਹੈ।

ਜਿ਼ਕਰਯੋਗ ਹੈ ਕਿ ਵਾਜਪੇਈ ਨੂੰ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ, ਬਾਥਰੂਮ ਆਉਣ ‘ਚ ਪਰੇਸ਼ਾਨੀ ਅਤੇ ਸੀਨੇ ‘ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਸ਼ੂਗਰ ਦੀ ਬੀਮਾਰੀ ਕਾਰਨ ਵਾਜਪਈ ਦੀ ਇਕ ਹੀ ਕਿਡਨੀ ਕੰਮ ਕਰਦੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਗਟਾਇਆ ਡੂੰਘਾ ਦੁੱਖ

ਦੱਸਣਯੋਗ ਹੈ ਕਿ ਵਾਜਪਾਈ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ। ਉਹ ਪਹਿਲੀ ਵਾਰ 1996 ਚ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਦੀ ਸਰਕਾਰ ਸਿਰਫ 13 ਦਿਨ ਤੱਕ ਚੱਲੀ। 1998 ਚ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੀ ਸਰਕਾਰ 13 ਮਹੀਨਿਆਂ ਤੱਕ ਚਲੀ। 1999 ਚ ਵਾਜਪਾਈ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਅਤੇ 5 ਸਾਲਾਂ ਦਾ ਕਾਰਜਕਾਲ ਪੂਰਾ ਕੀਤਾ।

ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੇ ਦੁੱਖ ਪ੍ਰਗਟਾਉ਼਼ਂਦਿਆਂ ਕਿਹਾ ਕਿ ਅਟਲ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਪ੍ਰੇਰਨਾ, ਉਨ੍ਹਾਂ ਦੀ ਅਗਵਾਈ ਹਰੇਕ ਭਾਰਤੀ ਨੂੰ, ਹਰੇਕ ਭਾਜਪਾ ਵਰਕਰ ਨੂੰ ਹਮੇਸ਼ਾ ਮਿਲਦੀ ਰਹੇਗੀ। ਪ੍ਰਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਤੇ ਉਨ੍ਹਾਂ ਦੇ ਹਰੇਕ ਪਿਆਰੇ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਦੀ ਦੇਵੇ। ਓਮ ਸ਼ਾਂਤੀ।