India News

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 34 ਅਧਿਆਪਕਾਂ ਦੀ ਮੌਤ

ਅਲੀਗੜ੍ਹ (ਉਤਰ ਪ੍ਰਦੇਸ਼), 10 ਮਈ

 

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 34 ਅਧਿਆਪਕਾਂ ਤੇ ਸੇਵਾਮੁਕਤ ਕਰਮੀਆਂ ਦੀ ਕਰੋਨਾ ਜਾਂ ਕਰੋਨਾ ਵਰਗੇ ਲੱਛਣਾਂ ਕਾਰਨ ਮੌਤ ਹੋ ਗਈ ਜਿਸ ਕਾਰਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਆਈਸੀਐਮਆਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੈਂਪਸ ਵਿਚ ਫੈਲ ਰਹੇ ਕਰੋਨਾ ਦੇ ਨਵੇਂ ਰੂਪ ਬਾਰੇ ਖੋਜ ਕੀਤੀ ਜਾਵੇ। ਤਾਰਿਕ ਮਨਸੂਰ ਨੇ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਨੂੰ ਪੱਤਰ ਲਿਖ ਕੇ ਕਿਹਾ ਕਿ ਪਿਛਲੇ 18 ਦਿਨਾਂ ਵਿਚ 16 ਕੰਮ ਕਰ ਰਹੇ ਤੇ 18 ਸੇਵਾਮੁਕਤ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ।