Punjab News

ਅਹਿਮ ਖ਼ਬਰ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਵਿਜੇ ਰੂਪਾਣੀ ਦਾ ਦੌਰਾ ਮੁਲਤਵੀ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਪਹਿਲੀ ਹੀ ਪੰਜਾਬ ਫੇਰੀ ਮੁਲਤਵੀ ਕਰ ਦਿੱਤੀ ਗਈ ਹੈ। ਉਹ ਪਹਿਲੀ ਅਕਤੂਬਰ ਨੂੰ ਪੰਜਾਬ ਆ ਰਹੇ ਸਨ। ਉਨ੍ਹਾਂ ਨੇ 2 ਅਕਤੂਬਰ ਨੂੰ ਸੂਬਾ ਕੋਰ ਗਰੁੱਪ, ਸੂਬਾਈ ਅਧਿਕਾਰੀਆਂ, ਜ਼ਿਲ੍ਹਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾਈ ਬੁਲਾਰਿਆਂ ਨਾਲ ਮੀਟਿੰਗ ਕਰਨੀ ਸੀ।

ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਲੁਧਿਆਣਾ ‘ਚ ਹੋਣੀ ਸੀ, ਜਿਸ ‘ਚ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰਾਣਾ ਨੇ ਵੀ ਸ਼ਿਰੱਕਤ ਕਰਨੀ ਸੀ। ਹੁਣ ਇਹ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਰੂਪਾਣੀ ਹੁਣ ਦੁਸਹਿਰੇ ਤੋਂ ਬਾਅਦ ਪੰਜਾਬ ਆਉਣਗੇ।