Punjab News

ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਲਈ ਸ਼ਿਵ ਸੈਨਾ ਹਿੰਦੁਸਤਾਨ ਨੇ SSP ਮੁਹਾਲੀ ਨੂੰ ਦਿੱਤਾ ਮੰਗ-ਪੱਤਰ

ਖਰੜ –ਅੱਜ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਐੱਸ. ਐੱਸ. ਪੀ. ਮੋਹਾਲੀ ਨੂੰ ਮੰਗ-ਪੱਤਰ ਅਰਵਿੰਦ ਗੌਤਮ ਯੁਵਾ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ’ਚ ਦਿੱਤਾ ਗਿਆ। ਇਸ ਮੌਕੇ ਗੌਤਮ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਮੋਗਾ ਦੇ ਪਿੰਡ ਰੋਡੇ ਵਿਖੇ ਇਕ ਵਾਰ ਫਿਰ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਭੜਕਾਊ ਬਿਆਨ ਦੇ ਕੇ ਲੋਕਾਂ ਨੂੰ ਗੁੰਮਹਾਰ ਕੀਤਾ ਜਾ ਰਿਹਾ ਹੈ।

ਉਸ ਵੱਲੋਂ ਪੰਜਾਬ ਦੇ ਹਿੰਦੂਆਂ ਨੂੰ ਪੰਜਾਬ ’ਚ ਕੋਈ ਹਿੱਸਾ ਨਾ ਹੋਣ ਦੀ ਗੱਲ ਕਹੀ ਗਈ ਅਤੇ ਪ੍ਰਵਾਸੀ ਹਿੰਦੂਆਂ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ । ਅਜਿਹੇ ਲੋਕਾਂ ਨੂੰ ਸਮੇਂ ਸਿਰ ਸਰਕਾਰਾਂ ਨੂੰ ਨੱਥ ਪਾਉਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭ੍ਰਿਗੂਨਾਥ ਗਿਰੀ ਜ਼ਿਲ੍ਹਾ ਪ੍ਰਧਾਨ, ਅਸ਼ਵਨੀ ਚੌਧਰੀ ਜ਼ਿਲ੍ਹਾ ਚੇਅਰਮੈਨ, ਅਖਿਲੇਸ਼ ਸਿੰਘ ਜ਼ਿਲ੍ਹਾ ਇੰਚਾਰਜ, ਦਿਨੇਸ਼ ਕੁਸ਼ਵਾਹਾ ਯੂਥ ਪ੍ਰਧਾਨ ਖਰੜ, ਅਜੈ ਯਾਦਵ, ਲਾਲ ਬਾਬੂ, ਰਾਮਪ੍ਰਸਾਦ, ਨਾਰਦ ਯਾਦਵ, ਮੁਕੁਲ ਮੰਡਲ, ਰਾਮਾਸ਼ੀਸ਼ ਹਾਜ਼ਰ ਸਨ।