World

ਅੱਤਵਾਦ ਕਿਸੇ ਇਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ : ਪਾਕਿ ਪੀ.ਐੱਮ.

ਕਰਾਚੀ— ਅਮਰੀਕਾ ਦੇ ਟੈਕਸਾਸ ਵਿਚ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਮਾਰੀ ਗਈ ਪਾਕਿਸਤਾਨੀ ਨਾਗਰਿਕ ਸਾਬਿਕਾ ਸ਼ੇਖ ਦੇ ਪਰਿਵਾਰ ਨਾਲ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਮੁਲਾਕਾਤ ਕੀਤੀ ਅਤੇ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਦਿਲਾਸਾ ਦਿੱਤਾ। ਸਾਬਿਕਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਟੈਕਸਾਸ ਗਈ ਸੀ। ਉਸ ਨੇ ਕਰਾਚੀ ਦੇ ਗੁਲਸ਼ਨ-ਏ-ਇਕਬਾਲ ਇਲਾਕੇ ਵਿਚ ਆਪਣੇ ਪਰਿਵਾਰ ਦੇ ਨਾਲ ਈਦ ਮਨਾਉਣ ਲਈ ਜੂਨ ਵਿਚ ਘਰ ਵਾਪਸ ਆਉਣਾ ਸੀ। ਸਾਬਿਕਾ ਉਨ੍ਹਾਂ 10 ਵਿਦਿਆਰਥੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਦੀ ਮੌਤ 18 ਮਈ ਨੂੰ ਟੈਕਸਾਸ ਦੇ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੌਰਾਨ ਹੋਈ ਸੀ।
ਅੱਬਾਸੀ ਨੇ ਕਿਹਾ ਕਿ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਅਜਿਹੀਆਂ ਘਟਨਾਵਾਂ ਦੇ ਅਸਲੀ ਕਾਰਨਾਂ ਦੀ ਤਹਿ ਤੱਕ ਜਾਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,”ਅੱਤਵਾਦ ਕਿਸੇ ਇਕ ਵਿਸ਼ੇਸ਼ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ ਹੈ। ਇਹ ਇਕ ਗਲੋਬਲ ਮੁੱਦਾ ਹੈ। ਅਸੀਂ ਇਕ-ਦੂਜੇ ਦੇ ਅਨੁਭਵਾਂ ਤੋਂ ਸਿੱਖਣਾ ਹੈ।” ਸਾਬਿਕਾ ਦੀ ਬੌਡੀ ਅੱਜ ਰਾਤ ਤੱਕ ਕਰਾਚੀ ਲਿਆਈ ਜਾਵੇਗੀ। ਉਸ ਦਾ ਨਮਾਜ਼ ਏ ਜਨਾਜ਼ਾ ਕੱਲ ਹੋਵੇਗਾ।