World

ਅੱਤਵਾਦ ਖਿਲਾਫ ਬ੍ਰਿਟੇਨ ਪੁਲਸ ਦੀ ਕਾਰਵਾਈ, ਨਾਬਾਲਗ ਲੜਕੀ ਸਮੇਤ 3 ਲੋਕ ਗ੍ਰਿਫਤਾਰ

ਲੰਡਨ — ਬ੍ਰਿਟਿਸ਼ ਪੁਲਸ ਨੇ ਅੱਤਵਾਦੀ ਗਤੀਵਿਧੀਆਂ ਖਿਲਾਫ ਜਾਂਚ ਦੇ ਸਿਲਸਿਲੇ ਵਿਚ ਇਕ ਨਾਬਾਲਗ ਲੜਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੰਡਨ ਦੀ ਮੈਟਰੋਪੋਲਿਟਨ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਅੱਤਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਾਉਣ ਦੇ ਸ਼ੱਕ ‘ਚ 16 ਸਾਲਾ ਇਕ ਲੜਕੀ ਅਤੇ 26 ਤੇ 53 ਸਾਲ ਦੀਆਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਸ ਦੇ ਅੱਤਵਾਦ ਵਿਰੋਧੀ ਕਮਾਨ ਨੇ ਤਿੰਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਹਨ। ਮੰਗਲਵਾਰ ਤੜਕੇ ਪੱਛਮੀ ਲੰਡਨ ਵਿਚ ਦੋ ਵੱਖ-ਵੱਖ ਥਾਵਾਂ ਤੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਸ ਵਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਅਧਿਕਾਰੀਆਂ ਨੇ ਸ਼ੱਕੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ‘ਤੇ ਅਜੇ ਕੋਈ ਦੋਸ਼ ਲਾਇਆ ਹੈ। ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਤੇ ਲੜਕੀ ਤੋਂ ਦੱਖਣੀ ਲੰਡਨ ਦੇ ਇਕ ਥਾਣੇ ਵਿਚ ਪੁੱਛ-ਗਿੱਛ ਕੀਤੀ ਜਾ ਰਹੀ ਹੈ।