India News

ਇਰਾਕ ‘ਚ 39 ਭਾਰਤੀਆਂ ਦੀ ਹੱਤਿਆ ਦੀ ਜਾਂਚ ਦੇ ਮਾਮਲੇ ‘ਚ ਫੈਸਲਾ ਰਾਖਵਾਂ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅੱਜ ਉਸ ਜਨਹਿੱਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ, ਜਿਸ ਵਿਚ ਮੰਗ ਕੀਤੀ ਗਈ ਹੈ ਕਿ 2014 ਵਿਚ ਇਰਾਕ ਦੇ ਮੋਸੁਲ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਲੋਂ ਮਾਰੇ ਗਏ 39 ਭਾਰਤੀਆਂ ਨੂੰ ਬਚਾਉਣ ਵਿਚ ਕੇਂਦਰ ਵਲੋਂ ਹੋਈਆਂ ਕਥਿਤ ਗਲਤੀਆਂ ਦੀ ਵਿਸਥਾਰਿਤ ਜਾਂਚ ਕਰਵਾਈ ਜਾਵੇ। ਕਾਰਜਵਾਹਕ ਮੁੱਖ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀਸ਼ੰਕਰ ਦੀ ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਅਤੇ ਕੇਂਦਰ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ ਅਤੇ ਕਿਹਾ ਕਿ ਉਹ ਬਾਅਦ ਵਿਚ ਫੈਸਲਾ ਸੁਣਾਵੇਗੀ।