World

ਉੱਤਰ ਕੋਰੀਆ ਨਾਲ ਇਤਿਹਾਸਕ ਸੰਮੇਲਨ ਲਈ ਸਿੰਗਾਪੁਰ ਪਹੁੰਚੇ ਰਾਸ਼ਟਰਪਤੀ ਟਰੰਪ

ਸਿੰਗਾਪੁਰ (ਏ.ਐਫ.ਪੀ.)- ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਸੰਮੇਲਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਸ਼ਾਮ ਸਿੰਗਾਪੁਰ ਪਹੁੰਚੇ। ਇਸ ਅਹਿਮ ਸੰਮੇਲਨ ਵਿਚ ਪਿਓਂਗਯਾਂਗ ਦੇ ਪ੍ਰਮਾਣੂੰ ਰੋਧਕ ਮੁੱਦਾ ਗੱਲਬਾਤ ਦੇ ਏਜੰਡੇ ਵਿਚ ਚੋਟੀ ਉੱਤੇ ਰਹੇਗਾ। ਟਰੰਪ ਅਤੇ ਕਿਮ ਵਿਚਾਲੇ ਮੰਗਲਵਾਰ ਨੂੰ ਹੋਣ ਵਾਲਾ ਇਹ ਸੰਮੇਲਨ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਅਤੇ ਉੱਤਰੀ ਕੋਰੀਆਈ ਨੇਤਾ ਵਿਚਾਲੇ ਪਹਿਲੀ ਮੀਟਿੰਗ ਹੋਵੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੀਟਿੰਗ ਨੂੰ ਸ਼ਾਂਤੀ ਦੀ ਇਕਮਾਤਰ ਪਹਿਲ ਦੱਸਿਆ ਹੈ।