Entertainment India News

ਐ ਮੇਰੇ ਦਿਲ ਕਹੀਂ ਔਰ ਚਲ ……, ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਇੰਤਕਾਲ

ਮੁੰਬਈ, 7 ਜੁਲਾਈ

ਹਿੰਦੀ ਫਿਲ ਜਗਤ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਦਿਲੀਪ ਕੁਮਾਰ, ਜੋ ਹਿੰਦੀ ਫਿਲਮ ਇੰਡਸਟਰੀ ਵਿੱਚ ‘ਟ੍ਰੈਜੈਡੀ ਕਿੰਗ’ ਵਜੋਂ ਮਸ਼ਹੂਰ ਸਨ, ਮੰਗਲਵਾਰ ਤੋਂ ਹਿੰਦੂਜਾ ਹਸਪਤਾਲ ਦੀ ਨਾਨ-ਕੋਵਿਡ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ, ‘ਲੰਮੀ ਬਿਮਾਰੀ ਕਾਰਨ ਦਿਲੀਪ ਕੁਮਾਰ ਸਵੇਰੇ 7.30 ਵਜੇ ਜਹਾਨ ਤੋਂ ਰਖ਼ਸਤ ਹੋ ਗਏ।’ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅਦਾਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਲਿਖਿਆ,“ ਮੈਂ ਭਰੇ ਮਨ ਨਾਲ ਦੱਸ ਰਿਹਾ ਹਾਂ ਕਿ ਸਾਡੇ ਪਿਆਰੇ ਦਿਲੀਪ ਸਹਿਬ ਦਾ ਕੁਝ ਮਿੰਟ ਪਹਿਲਾਂ ਦੇਹਾਂਤ ਹੋ ਗਿਆ। ਅਸੀਂ ਅੱਲ੍ਹਾ ਦੇ ਬੰਦੇ ਹਾਂ ਅਤੇ ਸਾਨੂੰ ਉਸ ਕੋਲ ਵਾਪਸ ਜਾਣਾ ਪਏਗਾ।’