India News

ਕਰੋਨਾ: 723 ਮੌਤਾਂ, ਪਿਛਲੇ 3 ਮਹੀਨਿਆਂ ’ਚ ਸਭ ਤੋਂ ਹੇਠਲਾ ਅੰਕੜਾ, 39,796 ਨਵੇਂ ਕੇਸ

ਨਵੀਂ ਦਿੱਲੀ, 5 ਜੁਲਾਈ

 

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ-19 ਦੀ ਲਾਗ ਦੇ 39,796 ਨਵੇਂ ਕੇਸਾਂ ਨਾਲ ਕਰੋਨਾਵਾਇਰਸ ਦਾ ਕੁੱਲ ਕੇਸਲੋਡ ਵੱਧ ਕੇ 3,05,85,229 ਹੋ ਗਿਆ ਹੈ। ਉਂਜ ਇਸੇ ਅਰਸੇ ਦੌਰਾਨ 723 ਹੋਰ ਮੌਤਾਂ ਨਾਲ ਕਰੋਨਾ ਮਹਾਮਾਰੀ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,02,728 ਦੇ ਅੰਕੜੇ ਨੂੰ ਪੁੱਜ ਗਈ ਹੈ। ਪਿਛਲੇ 88 ਦਿਨਾਂ ਦੌਰਾਨ ਇਕ ਦਿਨ ’ਚ ਰਿਪੋਰਟ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਹੇਠਲਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਨਵਿਆੲੇ ਅੰਕੜਿਆਂ ਮੁਤਾਬਕ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 4,82,071 ਰਹਿ ਗਈ ਹੈ, ਜੋ ਕੁੱਲ ਕੇਸਲੋਡ ਦਾ 1.58 ਫੀਸਦ ਹੈ। ਰਿਕਵਰੀ ਰੇਟ ਵੱਡੇ ਸੁਧਾਰ ਨਾਲ 97.11 ਫੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸਾਂ ’ਚ 3279 ਕੇਸਾਂ ਦਾ ਨਿਘਾਰ ਆਇਆ ਹੈ। ਰੋਜ਼ਾਨਾ ਦਰਜ ਕੀਤੀ ਜਾਣ ਵਾਲੀ ਪਾਜ਼ੇਟਿਵਿਟੀ ਦਰ 2.61 ਫੀਸਦ ਹੈ, ਜੋ ਪਿਛਲੇ 28 ਦਿਨਾਂ ਤੋਂ ਲਗਾਤਾਰ 5 ਫੀਸਦ ਤੋਂ ਘੱਟ ਹੈ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.32 ਫੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਈਆਂ 723 ਹੋਰ ਮੌਤਾਂ ’ਚੋਂ ਮਹਾਰਾਸ਼ਟਰ ’ਚ 306, ਕੇਰਲਾ ’ਚ 76 ਤੇ ਤਾਮਿਲ ਨਾਡੂ ’ਚ 72 ਵਿਅਕਤੀ ਦਮ ਤੋੜ ਗਏ। ਪੰਜਾਬ ਵਿੱਚ ਕਰੋਨਾ ਕਰਕੇ ਹੁਣ ਤੱਕ 16,110 ਮੌਤਾਂ ਹੋ ਚੁੱਕੀਆਂ ਹਨ।