Punjab News

ਕਰੋੜਾ ਦੀ ਹੈਰੋਇਨ, 22 ਲੱਖ ਕੈਸ਼ ਤੇ ਖਾਲਿਸਤਾਨ ਅੱਤਵਾਦੀ ਸਣੇ 7 ਵਿਅਕਤੀ ਗ੍ਰਿਫ਼ਤਾਰ

ਤਰਨਤਾਰਨ – ਤਰਨਤਾਰਨ ਦੀ ਪੰਜਾਬ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ, ਜਦੋਂ ਪੁਲਸ ਨੇ ਕਰੋੜਾ ਦੀ ਹੈਰੋਇਨ, ਹਥਿਆਰ, ਜਿੰਦਾ ਕਾਰਤੂਸ, 22 ਲੱਖ ਭਾਰਤੀ ਕਰੰਸੀ, ਦੋ ਗੱਡੀਆ ਸਣੇ ਖਾਲਿਸਤਾਨੀ ਅੱਤਵਾਦੀਆਂ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਸਾਰੇ ਜ਼ਖੀਰੇ ਦੇ ਨਾਲ ਹੀ ਖਾਲਿਸਤਾਨੀ ਅੱਤਵਾਦੀ ਗੁਰਸੇਵਕ ਸਿੰਘ ਸਮੇਤ 7 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨਤਾਰਨ ਆਈ.ਪੀ.ਐੱਸ.ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਡੀ.ਜੀ.ਪੀ. ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ ਚੱਲਦਿਆ ਅੱਜ ਬਹੁਤ ਵੱਡੀ ਪ੍ਰਾਪਤੀ ਹੋਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਗੁਆਂਢੀ ਦੇਸ਼ ’ਚੋਂ ਆਈ ਹੋ ਸਕਦੀ ਹੈ, ਜਿਸ ਦੇ ਤਹਿਤ ਗੁਰਸੇਵਕ ਸਿੰਘ ਖਾਲਿਸਤਾਨ ਅੰਤਕਵਾਦੀ ਨੂੰ ਕਾਬੂ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਸਥਿਤ ਬੋਡਰ ’ਤੇ ਰਹਿਣ ਵਾਲਾ ਹੈ, ਜਿਸ ਦੇ ਤਾਰ ਦੂਜੇ ਗੁਆਂਢੀ ਦੇਸ਼ ਨਾਲ ਹੋਣਗੇ। ਇਸ ਕਾਰਨ ਇਹ ਹੈ ਕਿ ਹੈਰੋਇਨ ਆਪਣੇ ਦੇਸ਼ ਜਾਂ ਪੰਜਾਬ ਵਿੱਚ ਤਾਂ ਹੁੰਦੀ ਨਹੀਂ, ਸਗੋਂ ਇਹ ਪਾਕਿਸਤਾਨ ਤਾਲੀਬਾਨ ਵਿਖੇ ਹੁੰਦੀ ਹੈ, ਜਿਥੋ ਦੀ ਇਧਰ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ। ਇਸ ’ਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ, ਇਸ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ।