India News

ਕਵਾਡ ਸੰਮੇਲਨ ਲਈ ਟੋਕੀਓ ਜਾਣਗੇ PM ਮੋਦੀ, ਬਾਈਡੇਨ ਨਾਲ ਵੀ ਹੋਵੇਗੀ ਮੁਲਾਕਾਤ

ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਜਾਪਾਨ ਦੀ ਰਾਜਧਾਨੀ ਟੋਕੀਓ ਜਾਣਗੇ। ਟੋਕੀਓ ਸਿਖਰ ਸੰਮੇਲਨ ‘ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੀ.ਐੱਮ. ਮੋਦੀ 24 ਮਈ ਨੂੰ ਟੋਕੀਓ ‘ਚ ਹੋਣ ਵਾਲੇ ਕਵਾਡ ਸਮਿਟ ‘ਚ ਸ਼ਾਮਲ ਹੋਣਗੇ। ਇਹ ਕਵਾਡ ਲੀਡਰਸ ਦਾ ਚੌਥਾ ਸਿਖਰ ਸੰਮੇਲਨ ਹੋਵੇਗਾ। ਇਸ ਯਾਤਰਾ ਦੌਰਾਨ 24 ਮਈ ਨੂੰ ਹੀ ਪੀ.ਐੱਮ. ਮੋਦੀ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਮੀਟਿੰਗਾਂ ਹੋਣਗੀਆਂ।

 

ਕਵਾਡ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਯੂ.ਐੱਸ. ਸ਼ਾਮਲ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਜਾਪਾਨ ਜਾਣਗੇ। ਇਸ ਦੌਰਾਨ ਜੋਅ ਬਾਈਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਹਾਲਤ ਖਰਾਬ ਹੋਣ ‘ਤੇ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਸੀ।