India News

ਕੇਜਰੀਵਾਲ ਦਾ ਮੋਦੀ ਤੇ ਵੱਡਾ ਇਲਜ਼ਾਮ, ਦਿੱਲੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਚ ਭਾਜਪਾ

ਨਵੀਂ ਦਿੱਲੀ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਵਿਧਾਨ ਸਭਾ ‘ਚ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਦਿੱਲੀ ਦੇ ਮੰਤਰੀਆਂ ਖ਼ਿਲਾਫ਼ ਜਾਂਚ ਏਜੰਸੀਆਂ ਵਲੋਂ ਹਾਲ ‘ਚ ਕੀਤੀ ਗਈ ਛਾਪੇਮਾਰੀ ਗੁਜਰਾਤ ‘ਚ ਚੋਣਾਂ ਨਾਲ ਜੁੜੀ ਹੋਈ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹ ਇਹ ਸਾਬਿਤ ਕਰਨ ਲਈ ਦਿੱਲੀ ਵਿਧਾਨ ਸਭਾ ‘ਚ ਵਿਸ਼ਵਾਸ ਪ੍ਰਸਤਾਵ ਲਿਆਉਣਗੇ ਕਿ ‘ਆਪ’ ਦਾ ਕੋਈ ਵਿਧਾਇਕ ਦਲਬਦਲ ਨਹੀਂ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ,”ਗੁਜਰਾਤ ‘ਚ ਭਾਜਪਾ ਦਾ ਕਿਲ੍ਹਾ ਖ਼ਤਰੇ ‘ਚ ਹੈ ਅਤੇ ਹੁਣ ਢਹਿ ਰਿਹਾ ਹੈ। ਈ.ਡੀ., ਸੀ.ਬੀ.ਆਈ. ਸਾਡੇ ‘ਤੇ ਛਾਪੇਮਾਰੀ ਗੁਜਰਾਤ ‘ਚ ਆਉਣ ਵਾਲੀ ਚੋਣਾਂ ਕਾਰਨ ਕਰ ਰਹੀ ਹੈ।” ਕੇਜਰੀਵਾਲ ਨੇ ਕਿਹਾ ਕਿ ਸੀ.ਬੀ.ਆਈ. ਨੂੰ ਉਨ੍ਹਾਂ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਦੌਰਾਨ ਇਕ ਪੈਸਾ ਵੀ ਨਹੀਂ ਮਿਲਿਆ।

दिल्ली की चुनी हुई सरकार गिराने का इनका षड्यंत्र फ़ेल हो गया। बाबा साहेब ज़िंदाबाद। भारतीय संविधान ज़िंदाबाद। भारतीय जनतंत्र ज़िंदाबाद। https://t.co/JJ4o1l5lLY — Arvind Kejriwal (@ArvindKejriwal) August 26, 2022

ਕੇਜਰੀਵਾਲ ਨੇ ਸਦਨ ‘ਚ ਕਿਹਾ,”ਹੁਣ ਦਿੱਲੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਮਣੀਪੁਰ, ਗੋਆ, ਮੱਧ ਪ੍ਰਦੇਸ਼, ਬਿਹਾਰ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ ‘ਚ ਸਰਕਾਰਾਂ ਨੂੰ ਸੁੱਟ ਦਿੱਤਾ। ਸ਼ਹਿਰ ‘ਚ ਇਕ ਸੀਰੀਅਰ ਕਿਲਰ ਹੈ।” ਇਕ ਵਿਸ਼ੇਸ਼ ਸੈਸ਼ਨ ‘ਚ ਦਿੱਲੀ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਵਿਧਾਇਕਾਂ ਨੂੰ ਖਰੀਦਣ ਲਈ ਜੀ.ਐੱਸ.ਟੀ. ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨਾਲ ਮਾਧਿਅਮ ਨਾਲ ਇਕੱਠੇ ਪੈਸਿਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਹੁਣ ਤੱਕ ਦੇਸ਼ ਭਰ ‘ਚ 277  ਵਿਧਾਇਕ ਖਰੀਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੇ ਉੱਪ ਰਾਜਪਾਲ ਨੇ ਹੁਣ ਸਾਡੇ ਸਕੂਲਾਂ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਸਕੂਲਾਂ ਅਤੇ ਹਸਪਤਾਲਾਂ ‘ਚ ਹੋ ਰਹੇ ਚੰਗੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ।