World

ਕੈਨੇਡਾ : ਖਾਨ ‘ਚ ਫਸੇ 39 ਮਜ਼ਦੂਰ, ਬਚਾਅ ਕੰਮ ਜਾਰੀ

ਸਡਬਰੀ: ਕੈਨੇਡਾ ਦੇ ਉੱਤਰੀ ਓਂਟਾਰੀਓ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਿਹਾ। ਅਸਲ ਵਿਚ ਖਾਨ ਵਿੱਚ ਤਕਨੀਕੀ ਕਾਰਨਾਂ ਕਰਕੇ ਇਸ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ ਸੀ।ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਬਚਾਅ ਟੀਮਾਂ ਓਂਟਾਰੀਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਨ ਦੇ ਮਜ਼ਦੂਰਾਂ ਤੱਕ ਪਹੁੰਚ ਗਈਆਂ ਹਨ। ਉਨ੍ਹਾਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। 

 

ਵੈਲ ਨੇ ਇੱਕ ਬਿਆਨ ਵਿੱਚ ਕਿਹਾ,“ਸਾਨੂੰ ਉਮੀਦ ਹੈ ਕਿ ਅੱਜ ਰਾਤ ਤੱਕ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।” ਖਾਨ ਵਿਚ ਫਸੇ 39 ਵਿਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ‘ਯੂਨਾਈਟਿਡ ਸਟੀਲਵਰਕਰਜ਼’ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਖਾਧ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਹਨ। 

 

ਵੈਲ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਖਾਨ ਦੇ ਅੰਦਰ ਭੇਜੀ ਜਾ ਰਹੀ ਇੱਕ ‘ਸਕੂਪ ਬਾਲਟੀ’ ਵੱਖਰੀ ਹੋ ਗਈ ਅਤੇ ਉਸ ਕਾਰਨ ਖਾਨ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਮਜ਼ਦੂਰਾਂ ਅੰਦਰ ਫਸ ਗਏ। ਓਂਟਾਰੀਓ ਦੇ ਮੁਖੀ ਡੌਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਮਜ਼ਦੂਰਾਂ ਨਾਲ ਹੈ। ਉਨ੍ਹਾਂ ਨੇ ਕਿਹਾ,“ਅਸੀਂ ਸਮਝਦੇ ਹਾਂ ਕਿ ਇਸ ਬਚਾਅ ਕਾਰਜ ਵਿੱਚ ਸਮਾਂ ਲੱਗੇਗਾ ਅਤੇ ਇਹ ਜਾਣ ਕੇ ਰਾਹਤ ਮਹਿਸੂਸ ਹੋਈ ਕਿ ਮਜ਼ਦੂਰਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ।”