World

ਕੈਨੇਡਾ ‘ਚ ਸ਼ਹੀਦ ਭਾਰਤੀ ਫ਼ੌਜੀਆਂ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕਰੇਗਾ NGO

ਟੋਰਾਂਟੋ: ਇਕ ਭਾਰਤੀ-ਕੈਨੇਡੀਅਨ ਸਮਾਜਿਕ ਕਲਿਆਣ ਸੰਗਠਨ ਨੇ ਕੈਨੇਡਾ ਵਿਚ ਮਾਰੇ ਗਏ ਭਾਰਤੀ ਸੈਨਿਕਾਂ ਦੇ ਬੱਚਿਆਂ ਨੂੰ ਉਹਨਾਂ ਦੀ ਉੱਚ ਸਿੱਖਿਆ ਲਈ ਆਰਥਿਕ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਐੱਨ.ਜੀ.ਓ. ਵੱਲੋਂ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

ਟੋਰਾਂਟੋ ਸਥਿਤ ਕੈਨੇਡਾ-ਇੰਡੀਆ ਫਾਊਂਡੇਸ਼ਨ (CIF) ਨੇ ਪਿਛਲੇ ਹਫ਼ਤੇ ਇਕ ਚੈਰਿਟੀ ਗੋਲਫ ਟੂਰਨਾਮੈਂਟ ਦਾ ਆਯੋਜਨ ਕੀਤਾ, ਜਿਸ ਨੇ ਸੰਗਠਨ ਨੂੰ ਇਸ ਉਦੇਸ਼ ਲਈ ਦਾਨ ਕਰਤਾਵਾਂ ਤੋਂ 100,000 ਅਮਰੀਕੀ ਡਾਲਰ ਜੁਟਾਉਣ ਵਿਚ ਮਦਦ ਕੀਤੀ ਹੈ। ਸੀ.ਆਈ.ਐੱਫ. ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਆਯੋਜਿਤ ਗੋਲਫ ਟੂਰਨਾਮੈਂਟ ਫੰਡ ਜੁਟਾਉਣ ਵਾਲੇ ਸਭ ਤੋਂ ਸਫਲ ਪ੍ਰੋਗਰਾਮਾਂ ਵਿਚੋਂ ਇਕ ਰਿਹਾ ਹੈ। ਇਸ ਦਾ ਟੀਚਾ ਵਿਸ਼ੇਸ਼ ਰੂਪ ਨਾਲ ਲੋੜਵੰਦ ਮਿਲਟਰੀ ਪਰਿਵਾਰਾਂ ਦੀ ਮਦਦ ਕਰਨਾ ਹੈ।

 

ਸੰਗਠਨ ਨੇ ਪਿਛਲੇ ਹਫ਼ਤੇ ਜਾਰੀ ਬਿਆਨ ਵਿਚ ਕਿਹਾ,”ਇਸ ਦੇ ਇਲਾਵਾ ਆਯੋਜਕਾਂ ਨੇ ਇਸ ਸਾਲ ਸ਼ਹੀਦ ਨਾਇਕਾਂ ਦੇ ਉਹਨਾਂ ਬੱਚਿਆਂ ਲਈ ਜ਼ਿਆਦਾ ਮੌਕੇ ਪੈਦਾ ਕਰਨ ਲਈ ਫੰਡ ਦੇ ਵਿਸਥਾਰ ਦਾ ਐਲਾਨ ਕੀਤਾ ਜੋ ਕੈਨੇਡਾ ਵਿਚ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।” ਸੀ.ਆਈ.ਐੱਫ. ਦੇ ਪ੍ਰਧਾਨ ਸਤੀਸ਼ ਠੱਕਰ ਨੇ ਪਹਿਲ ਦੇ ਬਾਰੇ ਦੱਸਿਆ ‘ਕੈਨੇਡਾ-ਇੰਡੀਆ ਫਾਊਂਡੇਸ਼ਨ ਨੇ ਭਾਰਤ ਅਤੇ ਕੈਨੇਡਾ ਵਿਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ 6 ਸਾਲ ਪਹਿਲਾਂ ਆਪਣਾ ਸਾਲਾਨਾ ਚੈਰਿਟੀ ਟੂਰਨਾਮੈਂਟ ਸ਼ੁਰੂ ਕੀਤਾ ਸੀ।’ ਇਸ ਪ੍ਰੋਗਰਾਮ ਵਿਚ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਸਮੇਤ ਕਈ ਪਤਵੰਤੇ ਮੌਜੂਦ ਸਨ।