World

ਕੈਨੇਡਾ ਫੈਡਰਲ ਚੋਣਾਂ : ਜਨਮਤ ਸਰਵੇਖਣਾਂ ‘ਚ ਪ੍ਰਧਾਨ ਮੰਤਰੀ ਟਰੂਡੋ ਦੀ ਲੋਕਪ੍ਰਿਅਤਾ ਘਟੀ

ਓਟਾਵਾ : ਕੈਨੇਡਾ ਵਿਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚੋਣਾਂ ਕਰਾਉਣ ਦਾ ਦਾਅ ਉਹਨਾਂ ਲਈ ਉਲਟਾ ਸਾਬਤ ਹੋ ਰਿਹਾ ਹੈ। ਅਸਲ ਵਿਚ ਚੋਣਾਂ ਤੋਂ ਪਹਿਲਾਂ ਕਰਵਾਏ ਜਨਮਤ ਸਰਵੇਖਣਾਂ ਵਿਚ ਟਰੂਡੋ ਪਿੱਛੇ ਚੱਲ ਰਹੇ ਹਨ। ਭਾਵੇਂਕਿ ਚੋਣਾਂ ਦੇ ਆਖਰੀ ਪੜਾਅ ਵਿਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਮੁੱਖ ਵਿਰੋਧੀਆਂ ‘ਤੇ ਜੰਮ ਕੇ ਹਮਲਾ ਬੋਲਿਆ।

ਟਰੂਡੋ ਨੇ ਕਹੀ ਇਹ ਗੱਲ
ਪੀ.ਐੱਮ. ਟਰੂਡੋ ਨੇ ਕਿਹਾ,”ਕੰਜਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਚੋਣਾਂ ਵਿਚ ਜਿੱਤਣ ਲਈ ਕੁਝ ਵੀ ਕਹਿਣਗੇ।ਇਹ ਲੀਡਰਸ਼ਿਪ ਅਤੇ ਈਮਾਨਦਾਰੀ ਨਹੀਂ ਹੈ।” ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੱਖਣੀ ਓਂਟਾਰੀਓ ਵਿਚ ਇਕ ਮੁਹਿੰਮ ਪ੍ਰੋਗਰਾਮ ਵਿਚ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਇਹ ਬਿਆਨ ਦਿੱਤਾ। ਇੱਥੇ ਦੱਸ ਦਈਏ ਕਿ ਓ ਟੂਲ ਕੈਨੇਡਾ ਵਿਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਦੇ ਖਦਸ਼ੇ ਕਾਰਨ ਦੋ ਸਾਲ ਪਹਿਲਾਂ ਚੋਣਾਂ ਕਰਾਉਣ ਲਈ ਪ੍ਰਧਾਨ ਮੰਤਰੀ ਟਰੂਡੋ ਦੀ ਪਹਿਲਾਂ ਹੀ ਆਲੋਚਨਾ ਕਰ ਚੁੱਕੇ ਹਨ। 

ਸਰਵੇਖਣ ਵਿਚ ਕੰਜ਼ਰਵੇਟਿਵ ਪਾਰਟੀ ਅੱਗੇ
ਐਤਵਾਰ ਨੂੰ ਸੀਟੀਵੀ ਲਈ 1200 ਲੋਕਾਂ ਦੇ ਇਕ ‘ਨੈਨੋ ਰਿਸਰਚ ਸਰਵੇਖਣ’ ਵਿਚ ਕੰਜ਼ਰਵੇਟਿਵ 34.9 ਫੀਸਦ, ਲਿਬਰਲ ਪਾਰਟੀ  33.4 ਫੀਸਦ ਅਤੇ ਖੱਬੇ ਪੱਖੀ ਝੁਕਾਅ ਵਾਲੇ ਨਿਊ ਡੈਮੋਕ੍ਰੈਟਿਕਸ 18.9 ਫੀਸਦ ‘ਤੇ ਹਨ। ਉੱਥੇ ਇਕ ਦਿਨ ਪਹਿਲਾਂ ਨੈਨੋ ਰਿਸਰਚ ਵਿਚ ਕੰਜ਼ਰਵੇਟਿਵ 35.5 ਫੀਸਦੀ ਅਤੇ ਲਿਬਰਲ 33 ਫੀਸਦ ‘ਤੇ ਸੀ। ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿਚ ਟਰੂਡੋ ਨੇ ਜਦੋਂ ਅਚਾਨਕ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਨੂੰ ਭੰਗ ਕਰਾਉਣ ਦਾ ਫ਼ੈਸਲਾ ਲਿਆ, ਉਦੋਂ ਹਾਲਾਤ ਅਨੁਕੂਲ ਦਿਸ ਰਹੇ ਸਨ ਪਰ ਦੇਸ਼ ਵਿਚ ਅਚਾਨਕ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਅਤੇ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕੈਨੇਡਾ ਵਿਚ ਮਾਹੌਲ ਬਦਲਦਾ ਦਿਸ ਰਿਹਾ ਹੈ। ਤਾਜ਼ਾ ਜਨਮਤ ਸਰਵੇਖਣਾਂ ਨਾਲ ਉਹਨਾਂ ਦੀ ਬੜਤ ਡਿੱਗਣਾ ਇਸ ਦਾ ਸਭ ਤੋਂ ਵੱਡਾ ਉਦਾਹਰਨ ਹੈ। 

ਇੱਥੇ ਦੱਸ ਦਈਏ ਕਿ ਚੁਣਾਵੀ ਮੁਹਿੰਮ ਖ਼ਤਮ ਹੋਣ ਤੋਂ ਪਹਿਲਾਂ ਇਸ ਹਫ਼ਤੇ ਦੋ ਬਹਿਸਾਂ ਆਯੋਜਿਤ ਹੋਣਗੀਆਂ। ਇਹਨਾਂ ਬਹਿਸ ਵਿਚ ਇਕ ਫ੍ਰੈਂਚ ਵਿਚ ਅਤੇ ਦੂਜੀ ਅੰਗਰੇਜ਼ੀ ਵਿਚ ਹੋਣੀ ਹੈ। ਚੋਣਾਂ ਤੋਂ ਪਹਿਲਾਂ ਸਿਰਫ ਇਕ ਮੌਕਾ ਬਚਿਆ ਹੈ ਜਿਸ ਵਿਚ ਸਾਰੇ ਉਮੀਦਵਾਰ ਵੋਟ ਤੋਂ ਪਹਿਲਾਂ ਰਾਸ਼ਟਰੀ ਟੀਵੀ ‘ਤੇ ਇਕ-ਦੂਜੇ ਦਾ ਸਾਹਮਣਾ ਕਰਨਗੇ।