Punjab News

ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ

ਸਪੋਰਟਸ ਡੈਸਕ-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕ ਜੇਤੂ ਖਿਡਾਰੀਆਂ ਦੇ ਲਈ ਅੱਜ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਸੂਬਾ ਸਰਕਾਰ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰਿਆਂ ਲਈ ਸੁਆਦੀ ਪਕਵਾਨ ਤਿਆਰ ਕੀਤੇ। ਖਾਣੇ ਦੀ ਮੇਜ਼ਬਾਨੀ ਮੁਹਾਲੀ ਦੇ ਸਿਸਵਾਂ ਸਥਿਤ ਕੈਪਟਨ ਦੇ ਫਾਰਮ ਹਾਊਸ ‘ਚ ਕੀਤੀ ਜਾ ਰਹੀ ਹੈ। ਕੈਪਟਨ ਨੇ ਖਿਡਾਰੀਆਂ ਦੇ ਲਈ ਖੁਦ ਪੁਲਾਅ, ਚਿਕਨ, ਆਲੂ ਤੇ ਜ਼ੀਰਾ ਰਾਈਸ ਤਿਆਰ ਕੀਤੇ।