India News

ਕੋਰੋਨਾ ਆਫ਼ਤ ਦੌਰਾਨ 7.16 ਲੱਖ ਕਾਮੇ ਖਾੜੀ ਦੇਸ਼ਾਂ ਤੋਂ ਭਾਰਤ ਪਰਤੇ: ਸਰਕਾਰ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਵੀਰਵਾਰ ਯਾਨੀ ਕਿ ਅੱਜ ਸੰਸਦ ਵਿਚ ਦੱਸਿਆ ਕਿ ਕੋਵਿਡ-19 ਆਫ਼ਤ ਦੌਰਾਨ 7.16 ਲੱਖ ਤੋਂ ਵਧੇਰੇ ਭਾਰਤੀ ਕਾਮੇ ਖਾੜੀ ਦੇਸ਼ਾਂ ਤੋਂ ਭਾਰਤ ਪਰਤੇ ਹਨ। ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਨੁਮਾਨਾਂ ਮੁਤਾਬਕ ਕੋਵਿਡ-19 ਮਹਾਮਾਰੀ ਦੌਰਾਨ ‘ਵੰਦੇ ਭਾਰਤ ਮਿਸ਼ਨ’ ਤਹਿਤ 6 ਖਾੜੀ ਦੇਸ਼ਾਂ ਤੋਂ ਕਰੀਬ 7 ਲੱਖ 16 ਹਜ਼ਾਰ ਭਾਰਤੀ ਕਾਮੇ ਭਾਰਤ ਪਰਤੇ ਹਨ।\

ਜੈਸ਼ੰਕਰ ਮੁਤਾਬਕ ਬਹਿਰੀਨ ਤੋਂ 27,452, ਕੁਵੈਤ ਤੋਂ 97,801, ਓਮਾਨ ਤੋਂ 75,257, ਕਤਰ ਤੋਂ 51,189, ਸਾਊਦੀ ਅਰਬ ਤੋਂ 1,37,895 ਅਤੇ ਸੰਯੁਕਤ ਅਰਬ ਅਮੀਰਾਤ ਤੋਂ 3,29,909 ਭਾਰਤੀ ਕਾਮੇ ਦੇਸ਼ ਪਰਤੇ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਲੜੀਬੱਧ ਤਰੀਕੇ ਨਾਲ ਵਾਪਸ ਲਿਆਉਣ ਲਈ 7 ਮਈ 2020 ਨੂੰ ਵੰਦੇ ਭਾਰਤ ਮਿਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਆਪਣੇ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਉਣ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਮੁਸ਼ਕਲ ਕਵਾਇਦ ਹੈ।