UK News

ਗਊ ਪੂਜਕਾਂ ਲਈ ਖੁਸ਼ਖਬਰੀ

ਯੂਕੇ ਦੇ ਨੌਰਥ ਵੇਲਜ਼ ਵਿੱਚ ਪੈਂਦੇ ਬਰਾਇਨਮੌਵਰ ਫਾਰਮ ਵਿੱਚ ਇੱਕ ਗਊ ਨੇ ਤਿੰਨ ਅੱਖਾਂ ਵਾਲੇ ਵੱਛੜੇ ਨੂੰ ਜਨਮ ਦਿੱਤਾ ਜਿਸਦੇ ਮੱਥੇ ਉੱਤੇ ਵੈਟਰਨਰੀ ਡਾਕਟਰ ਨੇ ਇੰਸ਼ਾਫ ਕੀਤਾ ਕਿ ਇਹ ਵੱਛੜੇ ਦੀ ਤੀਜੀ ਅੱਖ ਹੈ ਜਿਹੜੀ ਕਿ ਇਸਦੀਆਂ ਦੁਜੀਆਂ ਦੋ ਅੱਖਾਂ ਵਾਂਗ ਹੀ ਹੈ।ਫਾਰਮ ਦੇ ਮਾਲਕ ਨੇ ਇਸ ਤੇ ਹੈਰਾਨ ਹੁੰਦਿਆਂ ਕਿਹਾ ਕਿ ਉਸਨੇ ਇਹ ਚਮਤਕਾਰ ਪਹਿਲੀ ਵਾਰ ਦੇਖਿਆ ਹੈ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਵੱਛੜਾ ਦੂਸਰਿਆਂ ਵਾਂਗ ਹੀ ਤੰਦਰੁਸਤੀ ਨਾਲ ਵਧ ਫੁੱਲ ਰਿਹਾ ਹੈ।ਜ਼ਿਕਰਯੋਗ ਹੈ ਕਿ 2014 ਵਿੱਚ ਭਾਰਤ ਦੇ ਤਾਮਿਲ ਨਾਡੂ ਰਾਜ ਵਿੱਚ ਵੀ ਇੱਕ ਅਜਿਹੇ ਵੱਛੜੇ ਨੇ ਜਨਮ ਲਿਆ ਸੀ ਜਿਸਦਾ ਨਾਮ ਹਿੰਦੂ ਭਗਵਾਨ ਦੇ ਨਾਮ ਤੇ ‘ਸ਼ਿਵਾ’ ਰੱਖਿਆ ਗਿਆ ਸੀ ਜਿਸਦੇ ਦਰਸ਼ਣ ਕਰਨ ਵਾਲਿਆਂ ਦੀ ਸਦਾ ਭੀੜ ਲੱਗੀ ਰਹਿੰਦੀ ਸੀ।ਹੋ ਸਕਦਾ ਇਹ ਵੱਛੜਾ ਵੀ ਗਊ ਪੂਜਕਾਂ ਲਈ ਦਰਸ਼ਣਾਂ ਵਾਸਤੇ ਖਿੱਚ ਦਾ ਕੇਂਦਰ ਬਣ ਜਾਵੇ।