World

ਗਰਭਵਤੀ ਮੇਗਨ ਨੇ ਆਸਟ੍ਰੇਲੀਆ ਦੀ ਸ਼ਾਹੀ ਯਾਤਰਾ ਤੋਂ ਲਿਆ ਥੋੜ੍ਹਾ ਬ੍ਰੇਕ

ਸਿਡਨੀ — ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਗਰਭਵਤੀ ਪਤਨੀ ਮੇਗਨ ਨੇ 16 ਦਿਨ ਦੀ ਪ੍ਰਸ਼ਾਂਤ ਯਾਤਰਾ ਦੌਰਾਨ ਕੁਝ ਸਮੇਂ ਦਾ ਬ੍ਰੇਕ ਲਿਆ ਹੈ। ਕੇਨਸਿੰਗਟਨ ਪੈਲੇਸ ਨੇ ਸ਼ਾਹੀ ਜੋੜੇ ਦੀ ਫਿਜੀ, ਟੋਂਗਾ ਅਤੇ ਨਿਊਜ਼ੀਲੈਂਡ ਦੀ ਯਾਤਰਾ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਗੱਲ ਕਹੀ। ਸੋਮਵਾਰ ਨੂੰ ਆਸਟ੍ਰੇਲੀਆ ਪਹੁੰਚਣ ਦੇ ਬਾਅਦ ਤੋਂ ਹੀ ਸ਼ਾਹੀ ਜੋੜੇ ਦਾ ਬਿਜ਼ੀ ਪ੍ਰੋਗਰਾਮ ਰਿਹਾ ਹੈ। ਪੈਲੇਸ ਨੇ ਇਕ ਬਿਆਨ ਵਿਚ ਕਿਹਾ,”ਬਿਜ਼ੀ ਪ੍ਰੋਗਰਾਮ ਦੇ ਬਾਅਦ ਡਿਊਕ ਅਤੇ ਡਚੇਸ ਨੇ ਅੱਧੀ ਯਾਤਰਾ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ ਤੱਕ ਡਚੇਸ ਦੇ ਪ੍ਰੋਗਰਾਮ ਵਿਚ ਥੋੜ੍ਹੀ ਜਿਹੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ।” ਸਿਡਨੀ ਵਿਚ ਇਕ ਪ੍ਰੋਗਰਾਮ ਵਿਚ ਸ਼ਨੀਵਾਰ ਰਾਤ ਨੂੰ ਡਚੇਸ ਦੇ ਨਾ ਪਹੁੰਚਣ ‘ਤੇ ਲੋਕਾਂ ਨੇ ਰਾਜਕੁਮਾਰ ਤੋਂ ਉਨ੍ਹਾਂ ਬਾਰੇ ਪੁੱਛਿਆ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਪ੍ਰਿੰਸ ਹੈਰੀ ਦੇ ਹਵਾਲੇ ਨਾਲ ਕਿਹਾ,”ਉਹ ਘਰ ਵਿਚ ਆਰਾਮ ਕਰ ਰਹੀ ਹੈ। ਗਰਭ ਅਵਸਥਾ ਦੀਆਂ ਆਪਣੀਆਂ ਕੁਝ ਸਮੱਸਿਆਵਾਂ ਹੁੰਦੀਆਂ ਹਨ।”