India News World

ਚੀਨ ‘ਚ ਕੋਰੋਨਾ ਵਾਈਰਸ ਨਾਲ ਹੁਣ ਤਕ 41 ਲੋਕਾਂ ਦੀ ਮੌਤ, ਭਾਰਤ ‘ਚ ਵੀ 11 ਲੋਕਾਂ ਨੂੰ ਰੱਖੀਆ ਗਿਆ ਨਿਗਰਾਨੀ ‘ਚ

ਨਵੀਂ ਦਿੱਲੀ: ਚੀਨ ‘ਚ ਕੋਰੋਨਾ ਵਾਈਰਸ ਕਰਕੇ ਹੁਣ ਤਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਜ਼ਿਆਦਾ ਲੋਕ ਇਸ ਵਾਈਰਸ ਨਾਲ ਪੀੜਤ ਹਨ। ਇਸ ਦੇ ਮੱਦੇਨਜ਼ਰ ਚੀਨ ਨੇ ਹਾਲ ਹੀ ਦੇ ਦਿਨਾਂ ‘ਚ ਭਾਰਤ ਪਰਤੇ ਸੈਂਕੜੇ ਲੋਕਾਂ ‘ਚ 11 ਨੂੰ ਖ਼ਤਰਨਾਕ ਕੋਰੋਨਾ ਵਾਈਰਸ ਦੇ ਸੰਕੇਤਾਂ ਕਰਕੇ ਹਸਪਤਾਲ ‘ਚ ਨਿਗਰਾਨੀ ‘ਚ ਰੱਖੀਆ ਗਿਆ ਹੈ। ਇਨ੍ਹਾਂ ‘ਚ ਸੱਤ ਲੋਕ ਕੇਰਲ, ਦੋ ਮੁੰਬਈ ਅਤੇ ਇੱਕ-ਇੱਕ ਹੈਦਰਾਬਾਦ ਅਤੇ ਬੈਂਗਲੁਰੂ ‘ਚ ਹੈ।

ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ 11 ਲੋਕਾਂ ‘ਚ ਮੁੰਬਈ ਹਸਪਤਾਲ ‘ਚ ਨਿਗਰਾਨੀ ‘ਚ ਰੱਖੇ ਗਏ ਦੋ ਲੋਕ ਅਤੇ ਹੈਦਰਾਬਾਦ-ਬੈਂਗਲੁਰੂ ‘ਚ ਰੱਖੇ ਇੱਕ-ਇੱਕ ਵਿਅਕਤੀ ਦੇ ਮਾਮਲੇ ਨੈਗਟਿਵ ਰਹੇ। ਕੇਰਲ ‘ਚ ਅਧਿਕਾਰੀਆਂ ਨੇ ਦੱਸਿਆ ਕਿ 73 ਲੋਕਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕੀਤੇ ਉਹ ਕੋਰੋਨਾ ਵਾਈਰਸ ਕਰਕੇ ਪੀੜਤ ਤਾਂ ਨਹੀਂ। ਅਸਲ ‘ਚ ਚੀਨ ‘ਚ ਕੋਰੋਨਾ ਵਾਈਰਸ ਕਰਕੇ ਵੱਡੀ ਗਿਣਤੀ ‘ਚ ਲੋਕ ਪੀੜਤ ਹੋਏ ਹਨ।

ਦਿੱਲੀ ਅਤੇ ਮੁੰਬਈ ਤੋਂ ਇਲਾਵਾ ਕਲਕਤਾ, ਚੇਨਈ, ਬੈਂਗਲੁਰੂ, ਹੈਦਰਾਬਾਦ ਅਤੇ ਕੋਚੀ ਸਣੇ ਇੰਟਰਨੈਸ਼ਨਲ ਹਵਾਈ ਅੱਡਿਆਂ ‘ਤੇ ਚੀਨ ਅਤੇ ਹੋਂਗਕੋਂਗ ਤੋਂ ਪਰਤੇ 20,000 ਤੋਂ ਜ਼ਿਆਦਾ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਗਈ। ਦਿੱਲੀ ਏਮਸ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਵੱਖ-ਵੱਖ ਵਾਰਡ ਬਣਾਏ ਗਏ ਹਨ।

ਕੇਂਦਰੀ ਸਿਹਤ ਮੰਤਰਾਲਾ ਦੇ ਇੱਕ ਅਧਿਕਾਰੀ ਮੁਤਾਬਕ ਦੇਸ਼ ‘ਚ ਅਜੇ ਤਕ ਇਸ ਨਾਲ ਪੀੜਤ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਧਿਕਾਰੀ ਨੇ ਕਿਹਾ ਕਿ 24 ਜਨਵਰੀ ਤਕ ਚੀਨ ਤੋਂ 96 ਉਡਾਣਾਂ ‘ਚ ਆਏ 20,844 ਯਾਤਰੀਆਂ ਦੀ ਏਅਰਪੋਰਟ ‘ਤੇ ਜਾਂਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਚੀਨ ‘ਚ ਭਾਰਤੀ ਦੁਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਵੁਹਾਨ ਤੋਂ ਹਾਲ ਹੀ ‘ਚ ਪਰਤੇ ਕਰੀਬ 25 ਵਿਿਦਆਰਥੀਆਂ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।

ਇਸ ਵਾਈਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਫੇਤਰ ਦੀ ਰਾਜਧਾਨੀ ਵੁਹਾਨ ‘ਚ ਸਾਹਮਣੇ ਆਇਆ ਸੀ। ਵਿਗੀਆਨੀਆ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲੇ ਚੀਨ ਦੇ ਵੁਹਾਨ ਦੇ ਹੁਨਾਨ ਸੀਫੂਡ ਮਾਰਕਿਟ ਨਾਲ ਜੁੜੇ ਹਨ ਜਿੱਥੇ ਮਾਸ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਜਦਕਿ ਇਸ ਦੇ ਫੈਲਣ ਦੇ ਅਸਲ ਕਾਰਣ ਦਾ ਅਕੇ ਪਤਾ ਨਹੀਂ ਲੱਗ ਸਕਿਆ।