Punjab News

ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਵੱਡਾ ਕਦਮ, ਮਾਝਾ, ਮਾਲਵਾ ਤੇ ਦੁਆਬਾ ’ਚ ਲਗਾਏ ਆਬਜ਼ਰਵਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਾਂਗਰਸ ਹਾਈਕਮਾਨ ਨੇ ਵੱਡਾ ਕਦਮ ਚੁੱਕਦੇ ਹੋਏ ਮਾਲਵਾ, ਮਾਝਾ ਅਤੇ ਦੁਆਬਾ ਵਿਚ ਆਬਜ਼ਰਵਰ ਨਿਯਕੁਤ ਕੀਤੇ ਹਨ। ਇਹ ਆਬਜ਼ਰਵਰ ਪਾਰਟੀ ਆਗੂਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ ਅਤੇ ਇਸ ਦੀ ਸਾਰੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਣਗੇ। ਇਸ ਲਈ ਕਾਂਗਰਸ ਨੇ ਚਾਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਕਾਂਗਰਸ ਹਾਈ ਕਮਾਨ ਵਲੋਂ ਮਾਲਵੇ ਵਿਚ ਦੋ ਜਦਕਿ ਮਾਝਾ ਅਤੇ ਦੁਆਬਾ ਵਿਚ ਇਕ-ਇਕ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮਾਲਵਾ 1  ਵਿਚ ਅਰਜੁਨ ਮੋਡਵਾੜਿਆ, ਮਾਲਵਾ 2 ਵਿਚ ਸੰਜੇ ਨਿਰੂਪਮ, ਮਾਝਾ ਵਿਚ ਉੱਤਮ ਕੁਮਾਰ ਰੈੱਡੀ ਅਤੇ ਦੋਆਬਾ ਵਿਚ ਸੁਖਵਿੰਦਰ ਸਿੰਘ ਸੁੱਖ ਨੂੰ ਆਬਜ਼ਰਵਰ ਲਗਾਇਆ ਗਿਆ ਹੈ।

 

ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਵਲੋਂ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਕਮੇਟੀਆਂ ਦੇ ਬਰਾਬਰ ਆਬਜ਼ਰਵਰ ਲਗਾਏ ਜਾ ਚੁੱਕੇ ਹਨ। ਜੋ ਜ਼ਿਲ੍ਹਾ ਪੱਧਰ ’ਤੇ ਕਾਂਗਰਸੀਆਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖ ਰਹੇ ਹਨ। ਇਹ ਆਬਜ਼ਰਵਰ ਲਗਾਤਾਰ ਜ਼ਿਲ੍ਹੇ ਵਿਚ ਕਾਂਗਰਸੀਆਂ ਨੂੰ ਪਾਰਟੀ ਦੇ ਹੱਕ ਵਿਚ ਲਾਮਬੰਦ ਕਰ ਰਹੇ ਹਨ ਤਾਂ ਜੋ ਚੋਣਾਂ ਵਿਚ ਜਿੱਤ ਹਾਸਲ ਕੀਤੀ ਜਾ ਸਕੇ।