World

ਜਦੋਂ ਨਸ਼ੇ ‘ਚ ਟੱਲੀ ਹੋ ਕੇ ਪਾਇਲਟ ਨੇ ਕੀਤੀ ਜਹਾਜ਼ ਉਡਾਉਣ ਦੀ ਕੋਸ਼ਿਸ਼ ਤੇ ਫਿਰ…

ਲੰਡਨ — ਲੰਡਨ ਦੇ ਹਵਾਈ ਅੱਡੇ ‘ਤੇ ਇਕ ਪਾਇਲਟ ਦੀ ਗਲਤੀ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇੱਥੇ ਨਸ਼ੇ ਵਿਚ ਟੱਲੀ ਹੋ ਕੇ ਜਾਪਾਨ ਏਅਰਲਾਈਨਜ਼ ਦਾ ਪਾਇਲਟ ਜਹਾਜ਼ ਉਡਾਉਣ ਜਾ ਰਿਹਾ ਸੀ। ਪਰ ਚੰਗੀ ਕਿਸਮਤ ਨਾਲ ਉਸ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਫਲਾਈਟ ਨੇ ਲੰਡਨ ਤੋਂ ਟੋਕੀਓ ਜਾਣਾ ਸੀ। ਇਸ ਜਹਾਜ਼ ਦੇ ਪਾਇਲਟ ਨੇ ਜ਼ਿਆਦਾ ਮਾਤਰਾ ਤੋਂ ਲੱਗਭਗ 10 ਫੀਸਦੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਹੁਣ ਜਾਪਾਨ ਏਅਰਲਾਈਨਜ਼ ਨੇ ਆਪਣੇ ਪਾਇਲਟ ਦੀ ਇਸ ਗਲਤੀ ਲਈ ਮੁਆਫੀ ਮੰਗੀ ਹੈ।

ਅਸਲ ਵਿਚ 42 ਸਾਲਾ ਪਾਇਲਟ ਕਤਸੁਤੋਸ਼ੀ ਜਿਤਸੁਵਾਵਾ ਜਦੋਂ ਬੱਸ ਜ਼ਰੀਏ ਰਨਵੇਅ ‘ਤੇ ਖੜ੍ਹੇ ਜਹਾਜ਼ ਵੱਲ ਜਾ ਰਿਹਾ ਸੀ, ਉਦੋਂ ਬੱਸ ਦੇ ਡਰਾਈਵਰ ਨੂੰ ਮਹਿਸੂਸ ਹੋਇਆ ਕਿ ਪਾਇਲਟ ਨੇ ਸ਼ਰਾਬ ਪੀਤੀ ਹੋਈ ਹੈ। ਡਰਾਈਵਰ ਨੇ ਪਾਇਲਟ ਦੇ ਮੂੰਹ ਨੂੰ ਸੁੰਘਿਆ ਤਾਂ ਉਸ ਕੋਲੋਂ ਸ਼ਰਾਬ ਦੀ ਗੰਧ ਆ ਰਹੀ ਸੀ। ਡਰਾਈਵਰ ਨੇ ਤੁਰੰਤ ਇਸ ਸਬੰਧੀ ਸ਼ਿਕਾਇਤ ਜਾਪਾਨ ਏਅਰਲਾਈਨਜ਼ ਦੇ ਅਧਿਕਾਰੀ ਨੂੰ ਕੀਤੀ। ਇਸ ਮਗਰੋਂ ਜਦੋਂ ਪਾਇਲਟ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਪਤਾਚੱਲਿਆ ਕਿ ਉਸ ਦੇ ਖੂਨ ਵਿਚ ਤੈਅ ਮਾਤਰਾ ਤੋਂ 109 ਮੈਗਨੀਸ਼ੀਅਮ ਆਕਸਾਈਡ ਵੱਧ ਪਾਇਆ ਗਿਆ।

ਜਾਪਾਨ ਏਅਰਲਾਈਨਜ਼ ਦੀ ਫਲਾਈਟ ਜੇ.ਐੱਲ.-44 ਨੇ ਲੰਡਨ ਤੋਂ ਟੋਕਿਓ ਜਾਣਾ ਸੀ। ਜਹਾਜ਼ ਦੇ ਟੇਕਆਫ ਹੋਣ ਤੋਂ ਸਿਰਫ 50 ਮਿੰਟ ਪਹਿਲਾਂ ਹੀ ਨਸ਼ੇ ਵਿਚ ਟੱਲੀ ਪਾਇਲਟ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਜਹਾਜ਼ ਵਿਚ 244 ਯਾਤਰੀ ਸਵਾਰ ਸਨ। ਖਬਰਾਂ ਮੁਤਾਬਕ ਪਾਇਲਟ ਨੇ ਅਦਾਲਤ ਸਾਹਮਣੇ ਮੰਨਿਆ ਕਿ ਉਸ ਨੇ ਬੀਤੀ ਰੀਤ ਦੋ ਬੋਤਲਾਂ ਵਾਈਨ ਦੀਆਂ ਅਤੇ ਇਕ ਬੋਤਲ ਬੀਅਰ ਦੀ ਪੀਤੀ ਸੀ। ਜਿਤਸੁਵਾਵਾ ਹਾਲੇ ਪੁਲਸ ਹਿਰਾਸਤ ਵਿਚ ਹੀ ਹੈ ਅਤੇ 29 ਨਵੰਬਰ ਨੂੰ ਉਸ ਨੂੰ ਅਦਾਲਤ ਵਿਚ ਸਜ਼ਾ ਸੁਣਾਈ ਜਾਵੇਗੀ। ਇਸ ਪੂਰੇ ਘਟਨਾਕ੍ਰਮ ਦੇ ਸਾਹਮਣੇ ਆਉਣ ਦੇ ਬਾਅਦ ਜਾਪਾਨ ਏਅਰਲਾਈਨਜ਼ ਨੇ ਬਿਆਨ ਜਾਰੀ ਕਰਕੇ ਆਪਣੇ ਪਾਇਲਟ ਦੀ ਇਸ ਹਰਕਤ ਲਈ ਮੁਆਫੀ ਮੰਗੀ ਹੈ।