Punjab News

ਜਲੰਧਰ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਅੱਜ ਉਲੀਕੀ ਜਾਵੇਗੀ ਅਗਲੀ ਰਣਨੀਤੀ

ਜਲੰਧਰ— ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਅੱਜ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ ਹੈ, ਉਥੇ ਹੀ ਅੱਜ ਜਲੰਧਰ ਵਿਖੇ ਕੀਤੀ ਜਾ ਰਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਅਗਲੀ ਰਣਨੀਤੀ ਉਲੀਕੀ ਜਾਵੇਗੀ। ਜਲੰਧਰ ਸ਼ਹਿਰ ’ਚ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ’ਤੇ ਧਰਨਾ ਪ੍ਰਦਰਸ਼ਨ ਕਰਦਿਆਂ ਆਵਾਜਾਈ ’ਤੇ ਵੀ ਰੋਕ ਲੱਗਾ ਰੱਖੀ ਹੈ। ਧਰਨਾ ਪ੍ਰਦਰਸ਼ਨ ਦੌਰਾਨ ਸਿਰਫ਼ ਐਮਰਜੈਂਸੀ ਦੇ ਵਾਹਨਾਂ ਨੂੰ ਹੀ ਨਿਕਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। 

 

ਸਰਕਾਰ ਨਾਲ ਕੱਲ੍ਹ ਕੀਤੀ ਗਈ ਬੈਠਕ ਬੇਨਤੀਜਾ ਨਿਕਲਣ ਦੇ ਬਾਅਦ ਕਿਸਾਨ ਯੂਨੀਅਨ ਦੇ ਸੀਨੀਅਰ ਲੀਡਰ ਮਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਨਾਲ ਕੱਲ੍ਹ ਦੀ ਮੀਟਿੰਗ ਭਾਵੇਂ ਕਿਸੇ ਫ਼ੈਸਲੇ ’ਤੇ ਨਹੀਂ ਪਹੁੰਚੀ ਪਰ ਅਸੀਂ ਕੱਲ੍ਹ ਦੇ ਬੈਠਕ ’ਚ ਆਪਣਾ ਪੱਖ ਰੱਖਿਆ ਸੀ ਕਿ ਸਾਨੂੰ ਗੰਨੇ ਦੀ ਲਾਗਤ 392.75 ਰੁਪਏ ਪ੍ਰਤੀ ਕੁਇੰਟਲ ਪੈ ਰਹੀ ਹੈ, ਜਿਸ ਨਾਲ ਸਰਕਾਰ ਦੇ ਰੇਟ ਐਕਸਪੋਰਟਾਂ ਨੇ 350 ਰੁਪਏ ਲਾਗਤ ’ਤੇ ਘਰ ਪੈਣ ਦੀ ਗੱਲ ਤਾਂ ਮੰਨੀ ਹੈ। 

 

ਉਨ੍ਹਾਂ ਕਿਹਾ ਕਿ ਕੱਲ੍ਹ ਦੀ ਬੈਠਕ ’ਚ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਬਕਾਇਆ 15 ਦਿਨਾਂ ’ਚ ਵਾਪਸ ਦੇਵੇਗੀ। ਸਰਕਾਰ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਦਾ 50 ਕਰੋੜ ਨੂੰ ਦੇਰੀ ਹੋ ਸਕਦੀ ਹੈ ਬਾਕੀ ਦੀ ਰਕਮ ਉਨ੍ਹਾਂ ਨੂੰ 15 ਦਿਨ ’ਚ ਦਿੱਤੀ ਜਾਵੇਗੀ। 

 

ਧਰਨੇ ਦੇ ਕਾਰਨ ਪਬਲਿਕ ਨੂੰ ਹੋ ਰਹੀਆਂ ਪਰੇਸ਼ਾਨੀਆਂ ’ਤੇ ਰਾਏ ਨੇ ਕਿਹਾ ਕਿ ਪਬਲਿਕ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਰਾਏ ਨੇ ਕਿਹਾ ਕਿ ਉਨ੍ਹਾਂ ਨੇ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤਾ ਹੈ। ਕੱਲ੍ਹ ਵੀ ਰੱਖੜੀ ਦੇ ਤਿਉਹਾਰ ’ਤੇ ਸਰਵਿਸ ਲਾਈਨ ਖੋਲ੍ਹ ਰੱਖੀ ਸੀ। ਅੱਜ ਵੀ ਵਿਦਿਆਰਥੀ, ਐਂਬੂਲੈਂਸ ਅਤੇ ਫਾਇਰ ਬਿ੍ਰਗੇਡ ਨੂੰ ਰੋਕਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨਾ ਦੇਣ ਦਾ ਸ਼ੌਂਕ ਨਹੀਂ ਸਾਰੇ ਮਜਬੂਰੀ ਵਿਚ ਘਰ ਛੱਡ ਕੇ ਧਰਨਾ ਲਗਾਉਣ ਨੂੰ ਮਜਬੂਰ ਹਨ।