India News

ਜੇ ਕਸ਼ਮੀਰੀ ਪੰਡਤਾਂ ਨੂੰ ਬਚਾਉਣਾ ਹੈ ਤਾਂ ਫਿਲਮ ਕਸ਼ਮੀਰ ਫਾਈਲਜ਼ ’ਤੇ ਰੋਕ ਲਾਓ: ਅਬਦੁੱਲਾ

ਸ੍ਰੀਨਗਰ, 16 ਮਈ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰੀ ਪੰਡਤਾਂ ’ਤੇ ਹਮਲਿਆਂ ਨੂੰ ਫਿਲਮ ਕਸ਼ਮੀਰ ਫਾਈਲਜ਼ ਨਾਲ ਜੋੜਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇ ਵਾਦੀ ਵਿਚ ਕਸ਼ਮੀਰੀ ਪੰਡਤਾਂ ਨੂੰ ਬਚਾਉਣਾ ਹੈ ਤਾਂ ਫਿਲਮ ਕਸ਼ਮੀਰ ਫਾਈਲਜ਼ ’ਤੇ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ ਮੁਸਲਿਮਾਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ।