India News

ਡੇਰਾ ਮੁਖੀ ਦੀ ਸਿਹਤ ਵਿਗੜੀ: ਢਿੱਡ ਦਰਦ ਕਾਰਨ ਦਿੱਲੀ ਦੇ ਏਮਜ਼ ’ਚ ਦਾਖਲ

ਰੋਹਤਕ, 13 ਜੁਲਾਈ

 

ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਸਿਹਤ ਵਿਗੜਨ ਤੋਂ ਬਾਅਦ ਅੱਜ ਉਸ ਨੂੰ ਸਵੇਰੇ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਲਿਜਾਇਆ ਗਿਆ। ਏਮਜ਼ ਵਿੱਚ ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਡੇਰਾ ਮੁਖੀ ਨੂੰ ਕਈ ਦਿਨਾਂ ਲਈ ਗੁਰੂਗ੍ਰਾਮ ਵਿਚ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੇ ਢਿੱਡ ਵਿੱਚ ਲਗਾਤਾਰ ਦਰਦ ਹੈ। ਸ਼ੁਰੂ ਵਿੱਚ ਉਸ ਨੂੰ ਇਲਾਜ ਲਈ ਰੋਹਤਕ ਦੇ ਪੀਜੀਆਈ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ ਸੀ। ਅੱਜ ਸਵੇਰੇ ਪੰਜ ਵਜੇ ਸਖ਼ਤ ਸੁਰੱਖਿਆ ਵਿੱਚ ਉਸ ਨੂੰ ਦਿੱਲੀ ਸਥਿਤ ਏਮਜ਼ ਵਿੱਚ ਲਿਜਾਇਆ ਗਿਆ।