India News

ਤਾਮਿਲਨਾਡੂ: ਤੰਜਾਵੁਰ ‘ਚ ਰਥ ਯਾਤਰਾ ਦੌਰਾਨ ਭਿਆਨਕ ਹਾਦਸਾ, ਕਰੰਟ ਲੱਗਣ ਨਾਲ 11 ਦੀ ਮੌਤ

ਤਾਮਿਲਨਾਡੂ: ਤੰਜਾਵੁਰ ‘ਚ ਰਥ ਯਾਤਰਾ ਦੌਰਾਨ ਭਿਆਨਕ ਹਾਦਸਾ, ਕਰੰਟ ਲੱਗਣ ਨਾਲ 11 ਦੀ ਮੌਤ

 

ਤੰਜਾਵੁਰ: ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੱਥ ਯਾਤਰਾ ਦੌਰਾਨ ਲੋਕ ਹਾਈ ਟੈਂਸ਼ਨ ਤਾਰ ਦੀ ਲਪੇਟ ‘ਚ ਆ ਗਏ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਕੁਝ ਬੱਚੇ ਵੀ ਸ਼ਾਮਲ ਹਨ।

ਇਹ ਦਰਦਨਾਕ ਘਟਨਾ ਬੁੱਧਵਾਰ ਤੜਕੇ ਕਲੀਮੇਡੂ ਨੇੜੇ ਉਸ ਸਮੇਂ ਵਾਪਰਿਆ ਜਦੋਂ ਉਪਰਲੇ ਮੰਦਰ ਦੀ ਰੱਥ ਯਾਤਰਾ ਚੱਲ ਰਹੀ ਸੀ। ਪੁਲਿਸ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਰੱਥ ਇਕ ਮੋੜ ਤੋਂ ਲੰਘ ਰਿਹਾ ਸੀ। ਇਸ ਦੌਰਾਨ ਰੱਥ ‘ਤੇ ਖੜ੍ਹੇ ਲੋਕ ਹਾਈ ਵੋਲਟੇਜ ਤਾਰ ਦੀ ਲਪੇਟ ‘ਚ ਆ ਗਏ।

ਕਰੰਟ ਲੱਗਣ ਕਾਰਨ ਰੱਥ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਤੰਜਾਵੁਰ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ।