India News

ਤਾਮਿਲਨਾਡ ‘ਚ ਬਲੈਕ ਫੰਗਸ ਨਾਲ ਹੁਣ ਤੱਕ 3300 ਲੋਕ ਪੀੜਤ, 122 ਦੀ ਮੌਤ

ਚੇਨਈ- ਤਾਮਿਲਨਾਡੂ ‘ਚ ਬਲੈਕ ਫੰਗਸ ਸੰਕਰਮਣ ਦੇ ਹੁਣ ਤੱਕ 3300 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਨਾਲ 122 ਲੋਕਾਂ ਦੀ ਮੌਤ ਹੋ ਚੁਕੀ ਹੈ। ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਇਸ ਰੋਗ ਦੇ ਸਮੇਂ ‘ਤੇ ਇਲਾਜ ਲਈ ਮੈਡੀਕਲ ਸਲਾਹ ਲੈਣ ਦੀ ਵੀ ਅਪੀਲ ਕੀਤੀ ਹੈ। ਇਸ ਰੋਗ ਨੂੰ ਮਿਊਕਰੋਮਾਈਕੋਸਿਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

 

ਮੰਤਰੀ ਨੇ ਕਿਹਾ,”ਤਾਮਿਲਨਾਡੂ ‘ਚ ਕਰੀਬ 3300 ਲੋਕ ਬਲੈਕ ਫੰਗਸ ਨਾਲ ਪੀੜਤ ਹੋ ਚੁਕੇ ਹਨ ਅਤੇ 122 ਲੋਕਾਂ ਦੀ ਇਸ ਨਾਲ ਮੌਤ ਹੋ ਚੁਕੀ ਹੈ।” ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਕਰੀਬ 330 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਮੰਤਰੀ ਦਾ ਸਿਹਤ ਸਕੱਤਰ ਡਾ. ਜੇ. ਰਾਧਾਕ੍ਰਿਸ਼ਨਨ ਨਾਲ 9 ਜੁਲਾਈ ਨੂੰ ਨਵੀਂ ਦਿੱਲੀ ਦੀ ਯਾਤਰਾ ਕਰਨ ਦੇ ਪ੍ਰੋਗਰਾਮ ਹਨ, ਜਿੱਥੇ ਉਹ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮਿਲਣਗੇ। ਉਹ ਤਾਮਿਲਨਾਡੂ ਨੂੰ ਟੀਕੇ ਦੀ ਵੰਡ ਵਧਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸੂਬੇ ‘ਚ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਦੇ ਨਿਰਮਾਣ ਕੰਮ ‘ਚ ਤੇਜ਼ੀ ਲਿਆਉਣ ਦੀ ਵੀ ਮੰਗ ਕਰਨਗੇ।