India News

ਦਿੱਲੀ ’ਚ ਪਿਛਲੇ 24 ਘੰਟਿਆਂ ’ਚ 44 ਨਵੇਂ ਮਾਮਲੇ ਆਏ, ਲਾਗ ਦਰ 0.06 ਫੀਸਦੀ

ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 44 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਮਹਾਮਾਰੀ ਨਾਲ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਲਾਗ ਦੀ ਦਰ ਘੱਟ ਹੋ ਕੇ 0.06 ਫੀਸਦੀ ਰਹਿ ਗਈ। ਸਿਹਤ ਵਿਭਾਗ ਦੁਆਰਾ ਇਥੇ ਸਾਂਝਾ ਕੀਤੇ ਗਏ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਦੇ ਬੁਲੇਟਿਨ ਮੁਤਾਬਕ, ਨਵੇਂ ਮਾਮਲਿਆਂ ਤੋਂ ਬਾਅਦ ਦਿੱਲੀ ’ਚ ਕੋਰੋਨਾ ਲਾਗ ਨਾਲ ਮੌਤਾਂ ਦੀ ਕੁੱਲ ਗਿਣਤੀ 25,065 ਹੋ ਗਈ ਹੈ। 

ਬੁਲੇਟਿਨ ਮੁਤਾਬਕ, ਵੀਰਵਾਰ ਨੂੰ ਦਿੱਲੀ ’ਚ ਇਸ ਮਹਾਮਾਰੀ ਦੇ 61 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਲਾਗ ਦੀ ਦਰ 0.08 ਫੀਸਦੀ ਸੀ। ਦਿੱਲੀ ’ਚ ਬੁੱਧਵਾਰ ਨੂੰ ਕੋਵਿ-19 ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਸੀ ਜਦਕਿ ਲਾਗ ਦੇ 67 ਮਾਮਲੇ ਸਾਹਮਣੇ ਆਏ ਸਨ ਅਤੇ ਲਾਗ ਦੀ ਦਰ 0.09 ਫੀਸਦੀ ਸੀ। ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਇਹ ਪੰਜਵਾਂ ਦਿਨ ਸੀ ਜਦੋਂ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ। ਦਿੱਲੀ ’ਚ ਅਪ੍ਰੈਲ-ਮਈ ’ਚ ਦੂਜੀ ਲਹਿਰ ਆਈ ਸੀ।