India News

ਦੇਸ਼ਵਿਆਪੀ ਟੀਕਾਕਰਨ ’ਚ ਨਵਾਂ ਰਿਕਾਰਡ, 90 ਕਰੋੜ ਤੋਂ ਵੱਧ ਲੋਕਾਂ ਨੇ ਲਈ ਕੋਰੋਨਾ ਵੈਕਸੀਨ

 

ਮਾਂਡਵੀਆ ਨੇ ਟਵੀਟ ਕੀਤਾ,‘‘ਸ਼ਾਸਤਰੀ ਜੀ ਨੇ ਨਾਅਰਾ ਦਿੱਤਾ ਸੀ ‘ਜੈ ਜਵਾਨ-ਜੈ ਕਿਸਾਨ’। ਇਸ ਨਾਅਰੇ ’ਚ ਅਟਲ ਜੀ ਨੇ ‘ਜੈ ਵਿਗਿਆਨ’ ਜੋੜਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ‘ਜੈ ਅਨੁਸੰਧਾਨ’ ਦਾ ਨਾਅਰਾ ਕੀਤਾ। ਅੱਜ ਅਨੁਸੰਧਾਨ ਦਾ ਨਤੀਜਾ ਕੋਰੋਨਾ ਟੀਕਾ ਹੈ। ਜੈ ਅਨੁਸੰਧਾਨ।’’ ਦੱਸਣਯੋਗ ਹੈ ਕਿ ਕੋਰੋਨਾ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਇਕ ਮਾਰਚ ਨੂੰ ਹੋਈ, ਜਿਸ ਦੇ ਅਧੀਨ 60 ਸਾਲ ਤੋਂ ਉੱਪਰ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ, ਜਦੋਂ ਕਿ ਸਰਕਾਰ ਨੇ ਇਸ ਦਾ ਵਿਸਥਾਰ ਕਰਦੇ ਹੋਏ ਇਕ ਮਈ ਤੋਂ ਸਾਰੇ ਬਾਲਗਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ।