India News

ਦੇਸ਼ ਦੀ ਸਾਰੀਆਂ ਮੁਸ਼ਕਲਾਂ ਦਾ ਹੱਲ ਨੇ ਪੀਐਮ ਨਰਿੰਦਰ ਮੋਦੀ: ਰਾਜਨਾਥ ਸਿੰਘ

ਨੋਇਡਾ
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਗੌਤਮਬੁੱਧਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ. ਮਹੇਸ਼ ਸ਼ਰਮਾ ਦੇ ਸਮਰਥਨ ਚ ਰੈਲੀ ਨੂੰ ਸੰਬੋਧਨ ਕੀਤਾ। ਰਾਜਨਾਥ ਸਿੰਘ ਦੀ ਰੈਲੀ ਚ ਗੌਤਮਬੁੱਧਨਗਰ ਸੀਟ ਤੋਂ ਕਾਂਗਰਸ ਉਮੀਦਵਾਰ ਡਾ. ਅਰਵਿੰਦ ਸਿੰਘ ਦੇ ਪਿਤਾ ਅਤੇ ਭਾਜਪਾ ਐਮਐਲਸੀ ਜੈਵੀਰ ਸਿੰਘ ਮੌਜੂਦ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਚ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਵੇਂ ਦਾ ਕੰਮ ਕੀਤਾ ਹੈ। ਵਿਰੋਧੀ ਇਹ ਤਾਂ ਕਹਿ ਸਕਦੇ ਹਨ ਕਿ ਸਰਕਾਰ ਨੇ ਘੱਟ ਜਾਂ ਵੱਧ ਕੰਮ ਕੀਤਾ ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਨਰਿੰਦਰ ਮੋਦੀ ਦਾਗ਼ੀ ਹਨ। ਦੂਜੇ ਪਾਸੇ ਕਾਂਗਰਸ ਦੀ ਹਰੇਕ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਦਾਗ਼ ਹਨ। ਅਟਲ ਜੀ ਦੀ ਸਰਕਾਰ, ਯੂਪੀ ਚ ਕਲਿਆਣ ਸਿੰਘ, ਮੇਰੀ ਅਤੇ ਹੁਣ ਯੋਗੀ ਸਰਕਾਰ ਤੇ ਵੀ ਕੋਈ ਦਾਗ਼ ਨਹੀਂ ਰਿਹਾ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਮਨਮੋਹਨ ਸਰਕਾਰ ਨੇ 6 ਸਾਲਾਂ ਚ 25 ਲੱਖ ਘਰ ਬਣਾਏ, ਸਾਡੀ ਸਰਕਾਰ ਨੇ 5 ਸਾਲ ਚ 1 ਕਰੋੜ 30 ਲੱਖ ਘਰ ਬਣਾਏ। ਆਜ਼ਾਦੀ ਮਗਰੋਂ ਸਿਰਫ 40 ਫ਼ੀਸਦ ਘਰਾਂ ਚ ਪਖ਼ਾਨੇ ਸਨ, ਸਾਡੀ ਸਰਕਾਰ ਨੇ ਸਾਢੇ 4 ਸਾਲ ਚ 98 ਫ਼ੀਸਦੀ ਘਰਾਂ ਚ ਪਖ਼ਾਨੇ ਬਣਾਏ।
ਰਾਜਨਾਥ ਨੇ ਕਿਹਾ ਕਿ ਪੂਰੀ ਦੁਨੀਆ ਦੇ ਸਿਆਸੀ ਮਾਹਰ ਮੰਨਦੇ ਹਨ ਕਿ ਭਾਜਪਾ ਗੁਡ ਗਵਰਨੈਂਸ ਦੀ ਸਰਕਾਰ ਚਲਾਉਣ ਲਈ ਮਸ਼ਹੂਰ ਹੈ। ਮੈਂ ਕਦੇ ਵੀ ਝੂਠ ਬੋਲ ਕੇ ਨਹੀਂ ਬਲਕਿ ਲੋਕਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਰਾਜਨੀਤੀ ਕੀਤੀ ਹੈ। ਝੂਠ ਬੋਲਣ ਨਾਲ ਕੁਝ ਨਹੀਂ ਹੁੰਦਾ।
ਰਾਜਨਾਥ ਨੇ ਕਿਹਾ ਕਿ 2014 ਚ ਭਾਰਤ ਦੁਨੀਆ ਦੀ 9ਵੀਂ ਅਰਥਵਿਵਸਥਾ ਸੀ। ਸਿਰਫ ਸਾਢੇ ਚਾਰ ਸਾਲ ਚ ਭਾਰਤ 6ਵੇਂ ਸਥਾਨ ਤੇ ਆ ਗਿਆ। ਅਸੀਂ ਇਸ ਵਿੱਤੀ ਸਾਲ ਦੇ ਅਗਲੇ ਕੁਝ ਮਹੀਨਿਆਂ ਚ ਅਸੀਂ 5ਵੇਂ ਸਥਾਨ ਤੇ ਆ ਜਾਵਾਂਗੇ। 2018 ਤਕ ਭਾਰਤ, ਚੀਨ, ਰੂਸ ਅਤੇ ਅਮਰੀਕਾ ਚੋਂ ਕਿਸੇ ਇਕ ਦੇਸ਼ ਨੂੰ ਪਿੱਛੇ ਛੱਡ ਕੇ ਸਿਖਰਲੀਆਂ ਤਿੰਨ ਅਰਥਵਿਵਸਥਾ ਚ ਆ ਜਾਵਾਂਗੇ। ਜੇਕਰ ਇਹ ਝੂਠ ਹੈ ਤਾਂ ਕਾਂਗਰਸ ਦੇ ਸਾਥੀ ਇਸਨੂੰ ਖਾਰਿਜ ਕਰਨ। ਸਾਲ 2014 ਚ ਭਾਰਤ ਚ ਦੋ ਮੋਬਾਈਲ ਕੰਪਨੀਆਂ ਸਨ ਜਦਕਿ ਅੱਜ 120 ਕੰਪਨੀਆਂ ਹਨ। ਪੂਰੀ ਦੁਨੀਆ ਚ ਸਭ ਤੋਂ ਸਸਤਾ ਇੰਟਰਨੈੱਟ ਡਾਟਾ ਭਾਰਤ ਚ ਹੈ।
ਰਾਥਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸੱਮਸਿਆਵਾਂ ਦਾ ਹੱਲ ਪੀਐਮ ਨਰਿੰਦਰ ਮੋਦੀ ਹਨ।