India News

ਧਰਮਸ਼ਾਲਾ ਦੇ ਉਪਰਲੇ ਖੇਤਰ ਵਿੱਚ ਬੱਦਲ ਫਟਿਆ; ਅਚਨਚੇਤ ਹੜ੍ਹ ਕਾਰਨ ਮਕਾਨ ਨੁਕਸਾਨੇ

ਧਰਮਸ਼ਾਲਾ, 12 ਜੁਲਾਈ

 

ਇਥੋਂ ਦੇ ਉਪਰਲੇ ਖੇਤਰ ਵਿਚ ਅੱਜ ਬੱਦਲ ਫਟ ਗਿਆ ਤੇ ਅਚਨਚੇਤ ਆਏ ਹੜ੍ਹ ਕਾਰਨ ਕਈ ਕਾਰਾਂ ਤੇ ਮਕਾਨ ਨੁਕਸਾਨੇ ਗਏ। ਧਰਮਸ਼ਾਲਾ ਦੇ ਭਾਗਸੂਨਾਗ ਖੇਤਰ ਵਿਚ ਕਾਫੀ ਤਬਾਹੀ ਹੋਈ। ਇਥੇ ਲਗਾਤਾਰ ਮੀਂਹ ਪੈਣ ਕਾਰਨ ਛੋਟੇ ਨਾਲੇ ਪਾਣੀ ਨਾਲ ਭਰ ਗਈਆਂ। ਇਸ ਦਾ ਕਾਰਨ ਇਸ ਖੇਤਰ ਵਿਚ ਲੋਕਾਂ ਵਲੋਂ ਨਾਲਿਆਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਨ ਜਿਸ ਕਾਰਨ ਪਾਣੀ ਦਾ ਵਹਾਅ ਬਾਹਰ ਮਕਾਨਾਂ ਵੱਲ ਨੂੰ ਹੋ ਤੁਰਿਆ। ਮੀਂਹ ਕਾਰਨ ਇਥੋਂ ਦੇ ਧੌਲਾਧਾਰ ਪਹਾੜੀਆਂ ਤੋਂ ਆ ਰਹੇ ਝਰਨਿਆਂ ਵਿਚ ਅਚਾਨਕ ਪਾਣੀ ਜ਼ਿਆਦਾ ਆ ਗਿਆ ਜਿਸ ਕਾਰਨ ਨਹਿਰਾਂ ਤੇ ਨਾਲੇ ਪਾਣੀ ਨਾਲ ਭਰ ਗਏ।